Breaking News
ਪੰਜਾਬ ਦੀ ‘ਆਪ’ ਸਰਕਾਰ ਮੁਸਲਮਾਨਾਂ ਦੇ ਸਬਰ ਦਾ ਇਮਤਿਹਾਨ ਨਾ ਲਵੇ
Political News

ਪੰਜਾਬ ਦੀ ‘ਆਪ’ ਸਰਕਾਰ ਮੁਸਲਮਾਨਾਂ ਦੇ ਸਬਰ ਦਾ ਇਮਤਿਹਾਨ ਨਾ ਲਵੇ

31 May 2026
ਮਲੇਰਕੋਟਲਾ, 31 ਮਈ : ਪੰਜਾਬ ਅੰਦਰ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਵਿਧਾਇਕ ਮਲੇਰਕੋਟਲਾ ਡਾ. ਮੁਹੰਮਦ ਜਮੀਲ ਉਰ ਰਹਿਮਾਨ ਦੀ ਝੰਡੀ ਰਹੀ ਹੈ । ਨਗਰ ਕੌਂਸਲ ਚੋਣਾਂ ਵਿੱਚ ਹੂੰਝਾ ਫੇਰ ਜਿੱਤ ਨੇ ਇਹ ਸਾਬਤ ਕਰ ਦਿਤਾ ਹੈ ਕਿ ਹਲਕੇ ਦਾ ਹਿੰਦੂ, ਮੁਸਲਿਮ, ਸਿੱਖ, ਇਸਾਈ ਅਤੇ ਦਲਿਤ ਸਮੇਤ ਸਮਾਜ ਦਾ ਹਰ ਵਰਗ ਉਹਨਾਂ ਦੇ ਨਾਲ ਹੈ ਇਸੇ ਲਈ 33 ਵਿੱਚੋਂ 20 ਵਾਰਡਾਂ ਵਿੱਚ ਸ਼ਾਨਦਾਰ ਜਿੱਤ ਹਾਸਲ ਕਰਕੇ ਨਗਰ ਕੌਂਸਲ ਉੱਤੇ ਫਿਰ ਤੋਂ ਮਜ਼ਬੂਤੀ ਨਾਲ ਕਬਜ਼ਾ ਕਰ ਲਿਆ ਹੈ । ਜ਼ਿਕਰਯੋਗ ਹੈ ਕਿ ਵਿਰੋਧੀਆਂ ਨੇ ਵਿਧਾਇਕ ਮਲੇਰਕੋਟਲਾ ਦੇ ਅਕਸ ਨੂੰ ਖਰਾਬ ਕਰਨ ਲਈ ਅਨੇਕਾਂ ਹੱਥਕੰਡੇ ਵਰਤੇ ਪਰੰਤੂ ਉਹਨਾਂ ਦੀ ਦੂਰਅੰਦੇਸ਼ੀ ਸੋਚ ਅਤੇ ਲੰਬੇ ਸਿਆਸੀ ਅਨੁਭਵ ਨੇ ਸਾਬਿਤ ਕਰ ਦਿਤਾ ਕਿ ਅੱਜ ਵੀ ਹਲਕੇ ਦੇ ਲੋਕ ਉਹਨਾਂ ਦੇ ਨਾਲ ਹਨ । ਪੰਜਾਬ ਭਰ ਦੇ 6 ਲੱਖ ਮੁਸਲਮਾਨਾਂ ਦੇ ਪ੍ਰਤੀਨਿਧੀ ਵਿਧਾਇਕ ਮਲੇਰਕੋਟਲਾ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕਰਨ ਦੀ ਮੰਗ ਨੇ ਜ਼ੋਰ ਫੜ ਲਿਆ ਹੈ । ਅੱਜ ਪੰਜਾਬ ਮੁਸਲਮਾਨ ਦੇ ਤੋਂ ਇਲਾਵਾ ਹਰ ਵਰਗ ਦੇ ਸੁਹਿਰਦ ਲੋਕ ਖੁਲਕੇ ਆਮ ਆਦਮੀ ਪਾਰਟੀ ਦੀ ਹਾਈਕਮਾਨ ਨੂੰ ਵਿਧਾਇਕ ਮਲੇਰਕੋਟਲਾ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕਰਨ ਲਈ ਦਬਾਅ ਬਣਾਉਣ ਲੱਗੇ ਹਨ । ਆਗਾਮੀ ਦਿਨਾਂ ਵਿੱਚ ਮੁਸਲਿਮ ਭਾਈਚਾਰੇ ਦਾ ਇੱਕ ਵਫਦ ਐਡਵੋਕੇਟ ਮੁਹੰਮਦ ਜਮੀਲ ਦੀ ਅਗਵਾਈ ‘ਚ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨਾਲ ਮੁਲਾਕਾਤ ਵੀ ਕਰੇਗਾ ਅਤੇ ਮਲੇਰਕੋਟਲਾ ਦੇ ਮੌਜੂਦਾ ਹਾਲਾਤ ਬਾਰੇ ਜਾਣੂ ਕਰਵਾਏਗਾ ਕਿ ਕਿਵੇਂ ਲੱਖਾਂ ਦੀ ਅਬਾਦੀ ਨੂੰ ਅਣਦੇਖਾ ਕੀਤਾ ਜਾ ਰਿਹਾ ਹੈ, ਜਦੋਂ ਕਿ ਪਹਿਲੀਆਂ ਸਰਕਾਰਾਂ ਵਿੱਚ ਹਮੇਸ਼ਾ ਪੰਜਾਬ ਦੇ ਇਕਲੌਤੇ ਮੁਸਲਿਮ ਵਿਧਾਇਕ ਮਲੇਰਕੋਟਲਾ ਨੂੰ ਮੰਤਰੀ ਬਣਾਇਆ ਜਾਂਦਾ ਰਿਹਾ ਹੈ । ਪੰਜਾਬ ਕੈਬਿਨਟ ਵਿੱਚ ਬੀਬਾ ਅਨਮੋਲ ਗਗਨ ਮਾਨ ਜਿਹੇ ਅਜਿਹੇ ਮੰਤਰੀ ਵੀ ਰਹਿ ਚੁੱਕੇ ਹਨ ਜੋ ਆਪਣੇ ਇਲਾਕੇ ਦੀਆਂ ਬਲਾਕ ਸੰਮਤੀ, ਜ਼ਿਲ੍ਹਾ ਪ੍ਰੀਸ਼ਦ ਅਤੇ ਨਗਰ ਕੌਂਸਲ ਚੋਣਾਂ ਵਿੱਚ ਪਾਰਟੀ ਦੀ ਸਾਖ ਗਵਾ ਚੁੱਕੇ ਹਨ । ਕਈ ਅਜਿਹੇ ਮੰਤਰੀ ਰਹਿ ਚੱੁਕੇ ਹਨ ਜੋ ਭ੍ਰਿਸ਼ਟਾਚਾਰ ਜਿਹੇ ਆਰੋਪਾਂ ਵਿੱਚ ਉਲਝ ਚੁੱਕੇ ਹਨ ।
Get In Touch

Kuti Road Near SR Flex Malerkotla

+91 9115136300

Recenttimes1@gmail.com

Follow Us

© Recent Time. All Rights Reserved. Design by BB TECH