ਭਵਾਨੀਗੜ੍ਹ, 25 ਮਈ ( ਜਤਿੰਦਰ ਸ਼ੈਟੀ ) : ਅੱਜ ਇੱਥੇ ਵਾਰਡ ਨੰ. 3 ਤੋਂ ਅਕਾਲੀ ਦਲ ਦੇ ਉਮੀਦਵਾਰ ਹਰਵਿੰਦਰ ਸਿੰਘ ਗੋਲਡੀ ਤੂਰ ਦੇ ਹੱਕ ਵਿਚ ਹਲਕਾ ਇੰਚਾਰਜ ਸ਼੍ਰੀ ਅਰਵਿੰਦ ਖੰਨਾ ਨੇ ਚੋਦ ਮੁਹਿੰਮ ਨੂੰ ਸਿਖਰਾਂ ਤੇ ਪਹੁੰਚਾਇਆ ਹੈ।
ਲੋਕਾਂ ਦੇ ਪਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸ਼੍ਰੀ ਖੰਨਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਮੌਜੂਦਾ ਤੇ ਤਾਬੜ ਤੋੜ ਹਮਲੇ ਕਰਦਿਆਂ ਕਿਹਾ ਕਿ ਇਸਨੇ ਆਪਣੇ ਕਾਰਜਕਾਲ ਦੌਰਾਨ ਭਵਾਲੀਗੜ੍ਹ ਦੇ ਵਿਕਾਸ ਵਿਚ ਕੋਈ ਕੰਮ ਨਹੀਂ ਕੀਤੇ ਅਤੇ ਬੀਬੀ ਨਰਿੰਦਰ ਕੌਰ ਭਰਾਜ ਆਪਣੀ ਅਸਫਲਤਾ ਨੂੰ ਛੁਪਾਉਣ ਲਈ ਕਾਂਗਰਸ ਦੇ ਮਜੂਦਾ 8 ਕੌਸਲਰਾਂ ਲੂੰ ਜਿੰਮੇਵਾਰ ਠਹਿਰਾ ਰਹੀ ਹੈ। ਉਨ੍ਹਾਂ ਕਿਹਾ ਕਿ ਦੂਜੇ ਪਾਸੇ ਕਾਂਗਰਸ ਦੇ ਸਾਬਕਾ ਮੰਤਰੀ ਸ਼੍ਰੀ ਵਿਜੈਇੰਦਰ ਸਿੰਗਲਾ ਭਵਾਨੀਗੜ੍ਹ ਦਾ ਵਿਕਾਸ ਕੰਮ ਨਾ ਹੋਣ ਦੀ ਜਿੰਮੇਵਾਰੀ ਆਮ ਆਦਮੀ ਦੀ ਸਰਕਾਰ ਵਿਚ ਮੌਜੂਦਾ ਵਿਧਾਇਕਾ ਬੀਬੀ ਭਰਾਜ ਨੂੰ ਜਿੰਮੇਵਾਰ ਠਹਿਰਾ ਰਹੇ ਹਨ।
ਉਨ੍ਹਾਂ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਭਵਾਨੀਗੜ੍ਹ ਦਾ ਵਿਕਾਸ ਦੇਖਣਾ ਚਹਾਂੁਦੇ ਹੋ ਤਾਂ ਅਕਾਲੀ ਦਲ ਵਲੋਂ ਵਾਰਡ ਨੰ. 3 ਅਤੇ 2 ਦੇ ਉਮੀਦਵਾਰ ਹਰਵਿੰਦਰ ਸਿੰਘ ਗੋਲਡੀ ਤੂਰ ਅਤੇ ਬੀਬੀ ਚਹਿਲ ਦੇ ਹੱਥ ਮਜਬੂਤ ਕਰੋ ਤਾਂ ਹੀ ਭਵਾਨੀਗੜ੍ਹ ਸ਼ਹਿਰ ਦੀ ਨੁਹਾਰ ਬਦਲੀ ਜਾਵੇਗੀ। ਇਸ ਮੌਕੇ ਪਾਰੀ ਗਿਣਤੀ ਵਿਚ ਸ਼ਹਿਰ ਨਿਵਾਸੀਆਂ ਸਮੇਤ ਔਰਤਾਂ ਦੀ ਭਾਰੀ ਸਮੂਲੀਅਤ ਦੇਖਣ ਨੂੰ ਮਿਲੀ।