Breaking News
ਇਮਾਮਬਾੜਾ ਸ਼ੇਖ ਬੂਟਾ, ਮਲੇਰਕੋਟਲਾ ਵਿਖੇ ਈਦ-ਏ-ਗਦੀਰ ਦਾ ਸਮਾਗਮ ਕਰਵਾਇਆ ਗਿਆ
Local News

ਇਮਾਮਬਾੜਾ ਸ਼ੇਖ ਬੂਟਾ, ਮਲੇਰਕੋਟਲਾ ਵਿਖੇ ਈਦ-ਏ-ਗਦੀਰ ਦਾ ਸਮਾਗਮ ਕਰਵਾਇਆ ਗਿਆ

06 Jun 2026
ਮਲੇਰਕੋਟਲਾ, 6 ਜੂਨ: ਇਮਾਮਬਾੜਾ ਸ਼ੇਖ ਬੂਟਾ, ਮਲੇਰਕੋਟਲਾ ਵਿਖੇ ਈਦ-ਏ-ਗਦੀਰ ਦੇ ਮੌਕੇ 'ਤੇ ਇੱਕ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਸ਼ੀਆ ਅਹਲ-ਏ-ਬੈਤ ਦੇ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਸ਼ਮੂਲੀਅਤ ਕੀਤੀ।
ਇਸ ਮੌਕੇ ਮੌਲਾਨਾ ਸਈਦ ਆਜ਼ਮ ਅਲੀ ਰਿਜ਼ਵੀ ਨੇ ਈਦ-ਏ-ਗਦੀਰ ਦੀ ਅਹਿਮੀਅਤ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਹਜ਼ਰਤ ਮੁਹੰਮਦ ਮੁਸਤਫਾ (ਸ.ਅ.ਵ.) ਨੇ ਆਪਣੇ ਆਖਰੀ ਹੱਜ ਤੋਂ ਵਾਪਸੀ ਦੌਰਾਨ ਗਦੀਰ-ਏ-ਖੁਮ ਦੇ ਮੈਦਾਨ ਵਿੱਚ ਹਜ਼ਰਤ ਅਲੀ (ਅ.ਸ.) ਦੀ ਵਿਲਾਇਤ ਦਾ ਐਲਾਨ ਕੀਤਾ ਸੀ। ਉਨ੍ਹਾਂ ਕਿਹਾ ਕਿ ਨਬੀ-ਏ-ਕਰੀਮ (ਸ.ਅ.ਵ.) ਨੇ ਫਰਮਾਇਆ ਸੀ, "ਜਿਸ ਦਾ ਮੈਂ ਮੌਲਾ ਹਾਂ, ਉਸ ਦਾ ਅਲੀ ਵੀ ਮੌਲਾ ਹੈ।"ਸਮਾਗਮ ਦੌਰਾਨ ਇਮਾਮਬਾੜੇ ਦੇ ਮੁਤਵੱਲੀ ਅਜ਼ਾਦਾਰ ਹੁਸੈਨ ਅਤੇ ਪੰਜਾਬ ਵਕਫ਼ ਬੋਰਡ ਦੇ ਸਾਬਕਾ ਮੈਂਬਰ ਅਜ਼ਾਦਾਰ ਹੁਸੈਨ ਨੇ ਹਾਜ਼ਰੀਨਾਂ ਨੂੰ ਈਦ-ਏ-ਗਦੀਰ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਇਸ ਦਿਨ ਦੀ ਮਹੱਤਤਾ ਉੱਤੇ ਚਾਨਣਾ ਪਾਇਆ।ਸਾਬਕਾ ਪ੍ਰਧਾਨ ਇਮਾਮਬਾੜਾ ਸ਼ੇਖ ਬੂਟਾ ਅਤੇ ਸਮਾਨਾ ਦਰਗਾਹ ਦੇ ਸਾਬਕਾ ਜਨਰਲ ਸਕੱਤਰ ਸ਼ੇਖ ਕਰਾਰ ਹੁਸੈਨ ਨੇ ਆਪਣੇ ਸੰਬੋਧਨ ਵਿੱਚ ਹਜ਼ਰਤ ਅਲੀ (ਅ.ਸ.) ਦੀ ਸਾਦਗੀ, ਇਨਸਾਫ਼ ਅਤੇ ਉੱਚੇ ਚਰਿੱਤਰ ਬਾਰੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਸਾਨੂੰ ਹਜ਼ਰਤ ਅਲੀ (ਅ.ਸ.) ਦੀ ਜ਼ਿੰਦਗੀ ਤੋਂ ਸਿੱਖ ਲੈ ਕੇ ਆਪਣੇ ਜੀਵਨ ਨੂੰ ਉਨ੍ਹਾਂ ਦੇ ਆਦਰਸ਼ਾਂ ਅਨੁਸਾਰ ਢਾਲਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਉਮਤ-ਏ-ਮੁਸਲਿਮਾ ਈਦ-ਏ-ਗਦੀਰ ਦੇ ਸੰਦੇਸ਼ ਨੂੰ ਸਮਝ ਲਵੇ ਤਾਂ ਕਈ ਗੁਮਰਾਹੀਆਂ ਤੋਂ ਬਚਿਆ ਜਾ ਸਕਦਾ ਹੈ।
ਇਸ ਮੌਕੇ ਸ਼ਾਇਰਾਂ ਨੇ ਹਜ਼ਰਤ ਅਲੀ (ਅ.ਸ.), ਨਬੀ-ਏ-ਕਰੀਮ (ਸ.ਅ.ਵ.) ਅਤੇ ਅੱਲ੍ਹਾ ਦੀ ਸ਼ਾਨ ਵਿੱਚ ਆਪਣਾ ਕਲਾਮ ਪੇਸ਼ ਕੀਤਾ। ਸਮਾਗਮ ਦੇ ਅੰਤ ਵਿੱਚ ਸਾਰੇ ਹਾਜ਼ਰੀਨਾਂ ਨੇ ਇੱਕ-ਦੂਜੇ ਨੂੰ ਈਦ-ਏ-ਗਦੀਰ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਮੂੰਹ ਮਿੱਠਾ ਕਰਵਾਇਆ।
Get In Touch

Kuti Road Near SR Flex Malerkotla

+91 9115136300

Recenttimes1@gmail.com

Follow Us

© Recent Time. All Rights Reserved. Design by BB TECH