Local News
ਪੰਜਾਬ ਕਾਂਗਰਸ ਇੰਚਾਰਜ ਸਚਿਨ ਪਾਇਲਟ,ਸੂਬਾ ਪ੍ਰਧਾਨ ਪਰਗਟ ਸਿੰਘ ਅਤੇ ਸਮਿਤ ਸਿੰਘ ਮਾਨ ਨੇ ਭੈਣੀ ਸਾਹਿਬ ਵਿਖ਼ੇ ਹਾਜ਼ਰੀ ਭਰੀ
17 Oct 2026
ਮਾਲੇਰਕੋਟਲਾ-17 ਅਕਤੂਬਰ(ਕੁਲਵੰਤ ਸਿੰਘ ਮੁਹਾਲੀ) ਨਾਮਧਾਰੀ ਸੰਪਰਦਾਇ ਦੇ ਮੁਖੀ ਸਤਿਗੁਰੂ ਉਦੇ ਸਿੰਘ ਜੀ ਨੂੰ ਮਿਲਣ ਅਤੇ ਅਸ਼ੀਰਵਾਦ ਲੈਣ ਲਈ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਤੇ ਪੰਜਾਬ ਦੇ ਇੰਚਾਰਜ ਸੱਚਿਨ ਪਾਇਲਟ ਅੱਜ ਭੈਣੀ ਸਾਹਿਬ ਵਿਖੇ ਪਹੁੰਚੇ। ਇਸ ਮੌਕੇ ਉਨ੍ਹਾਂ ਦੇ ਨਾਲ ਅਮਰਗੜ੍ਹ ਤੋਂ ਕਾਂਗਰਸ ਦੇ ਹਲਕਾ ਇੰਚਾਰਜ ਸਮਿੱਤ ਸਿੰਘ ਮਾਨ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।ਜਾਣਕਾਰੀ ਅਨੁਸਾਰ ਪਿਛਲੇ ਇੱਕ ਮਹੀਨੇ ਤੋਂ ਭੈਣੀ ਸਾਹਿਬ ਵਿਖੇ ਚੱਲ ਰਹੇ ਸੰਤ ਸਮਾਗਮ ਦੇ ਅੱਜ ਆਖਰੀ ਦਿਨ ਅਰਦਾਸ ਵਿੱਚ ਸ਼ਾਮਲ ਹੋਣ ਲਈ ਪੰਜਾਬ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਭੈਣੀ ਸਾਹਿਬ ਪਹੁੰਚੀ।ਇਸ ਵਿੱਚ ਪੰਜਾਬ ਕਾਂਗਰਸ ਪ੍ਰਧਾਨ ਪਰਗਟ ਸਿੰਘ, ਸਾਬਕਾ ਪ੍ਰਧਾਨ ਰਾਜਾ ਵੜਿੰਗ, ਸ੍ਰੀ ਫਤਿਹਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਡਾ.ਅਮਰ ਸਿੰਘ,ਸਾਬਕਾ ਮੰਤਰੀ ਵਿਜੇਂਦਰ ਸਿੰਗਲਾ ਸਮੇਤ ਕਈ ਵੱਡੇ ਆਗੂ ਸ਼ਾਮਲ ਸਨ।ਇਸ ਮੌਕੇ ਸਚਿਨ ਪਾਇਲਟ ਨੇ ਸਤਿਗੁਰੂ ਉਦੇ ਸਿੰਘ ਜੀ, ਸਰਦਾਰ ਸੂਬਾ ਸਿੰਘ ਜੀ ਅਤੇ ਸਮੂਹ ਸੰਤ ਸਮਾਜ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ।
ਜ਼ਿਕਰਯੋਗ ਹੈ ਕਿ ਸਮਿੱਤ ਸਿੰਘ ਮਾਨ ਦੇ ਪਿਤਾ ਸਾਬਕਾ ਵਿਧਾਇਕ ਸ. ਧਨਵੰਤ ਸਿੰਘ ਦਾ ਨਾਮਧਾਰੀ ਸੰਪਰਦਾਇ ਨਾਲ ਬਹੁਤ ਪੁਰਾਣਾ ਤੇ ਗਹਿਰਾ ਸਬੰਧ ਰਿਹਾ ਹੈ। ਸੂਬਾ ਸਿੰਘ ਜੀ ਖੁਦ ਹਲਕਾ ਅਮਰਗੜ੍ਹ ਦੇ ਪਿੰਡ ਝੱਲ ਨਾਲ ਸਬੰਧਤ ਹਨ ਅਤੇ ਸਮਿੱਤ ਸਿੰਘ ਮਾਨ ਹਰ ਮਹੀਨੇ ਦੀ 17 ਤਰੀਕ ਨੂੰ ਹੋਣ ਵਾਲੇ ਸਮਾਗਮਾਂ ਵਿੱਚ ਨਿਯਮਿਤ ਤੌਰ 'ਤੇ ਹਾਜ਼ਰੀ ਭਰਦੇ ਹਨ।ਇਸ ਪਾਵਨ ਮੌਕੇ 'ਤੇ ਸਮਿੱਤ ਸਿੰਘ ਮਾਨ ਨੇ ਪੰਜਾਬ ਦੀ ਖੁਸ਼ਹਾਲੀ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਅਮਰਗੜ੍ਹ ਹਲਕੇ ਸਮੇਤ ਪੰਜਾਬ ਵਿੱਚ ਚੰਗੀ ਸਰਕਾਰ ਬਣਨ ਲਈ ਸਤਿਗੁਰੂ ਅੱਗੇ ਅਰਦਾਸ ਕੀਤੀ।
Share This News