Local News
ਹੁਣ 24 ਘੰਟੇ 'ਚ ਹੋਵੇਗਾ ਸ਼ਹਿਰੀਆਂ ਦੀ ਸਮੱਸਿਆ ਦਾ ਹੱਲ - ਅਮਰਗੜ੍ਹ ਨਗਰ ਪੰਚਾਇਤ ਨੇ ਕੀਤੀ ਹੈਲਪਲਾਈਨ ਸ਼ੁਰੂ
11 Oct 2026
ਅਮਰਗੜ੍ਹ-11 ਅਕਤੂਬਰ(ਕੁਲਵੰਤ ਸਿੰਘ ਮੁਹਾਲੀ)ਨਗਰ ਪੰਚਾਇਤ ਅਮਰਗੜ੍ਹ ਨੇ ਸ਼ਹਿਰ ਦੀ ਸਾਫ-ਸਫਾਈ ਅਤੇ ਹੋਰ ਨਾਗਰਿਕ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ 'ਤੇ ਹੱਲ ਕਰਨ ਲਈ ਵੱਡਾ ਕਦਮ ਚੁੱਕਿਆ ਹੈ। ਨਗਰ ਪੰਚਾਇਤ ਨੇ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਇੱਕ ਵਿਸ਼ੇਸ਼ ਹੈਲਪਲਾਈਨ ਨੰਬਰ 9877123623 ਜਾਰੀ ਕੀਤਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਨਗਰ ਪੰਚਾਇਤ ਪ੍ਰਧਾਨ ਰੁਚਿਕਾ ਕੌੜਾ ਦੇ ਪਤੀ ਅਤੇ ਸਮਾਜ ਸੇਵਕ ਸ੍ਰੀ ਦੀਪਕ ਕੁਮਾਰ ਦੀਪਾ ਕੌੜਾ ਨੇ ਦੱਸਿਆ ਕਿ ਇਸ ਨੰਬਰ 'ਤੇ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਕਾਲ ਕਰਕੇ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਵਾਸੀ ਕੂੜਾ-ਕਰਕਟ ਅਤੇ ਸਫਾਈ, ਪਾਣੀ ਦੀ ਲੀਕੇਜ, ਪੀਣ ਵਾਲੇ ਪਾਣੀ, ਸਟਰੀਟ ਲਾਈਟਾਂ ਅਤੇ ਨਗਰ ਪੰਚਾਇਤ ਨਾਲ ਸਬੰਧਤ ਕਿਸੇ ਵੀ ਹੋਰ ਸਮੱਸਿਆ ਸਬੰਧੀ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹਨ। ਸ਼ਿਕਾਇਤ ਮਿਲਣ 'ਤੇ 24 ਤੋਂ 48 ਘੰਟਿਆਂ ਦੇ ਅੰਦਰ ਸਮੱਸਿਆ ਦੇ ਹੱਲ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ। ਦੀਪਕ ਕੁਮਾਰ ਦੀਪਾ ਕੌੜਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਨਗਰ ਪੰਚਾਇਤ ਵੱਲੋਂ ਅਮਰਗੜ੍ਹ ਗ੍ਰੀਨ ਤੇ ਕਲੀਨ ਮਿਸ਼ਨ ਤਹਿਤ ਕਰੀਬ 2000 ਬੂਟੇ ਵੀ ਵੰਡੇ ਗਏ ਸਨ ਅਤੇ ਹੁਣ ਸ਼ਹਿਰ ਦੀ ਸਾਫ-ਸਫਾਈ ਨੂੰ ਲੈ ਕੇ ਵੱਡੇ ਪੱਧਰ 'ਤੇ ਮੁਹਿੰਮ ਚਲਾਈ ਜਾ ਰਹੀ ਹੈ।ਇਸ ਮੌਕੇ ਈ.ਓ. ਅਸੀਸ ਕੁਮਾਰ, ਸਾਬਕਾ ਸਰਪੰਚ ਸਰਬਜੀਤ ਸਿੰਘ ਗੋਗੀ,ਐਮ.ਸੀ. ਗੁਰਵੀਰ ਸਿੰਘ ਸੋਹੀ,ਐਮ ਸੀ ਸਵਰਨ ਸਿੰਘ, ਐਮ.ਸੀ.ਸੰਦੀਪ ਕੌੜਾ, ਐਮ.ਸੀ. ਬਲਵੀਰ ਸਿੰਘ, ਕਾਮਰੇਡ ਰਜਿੰਦਰ ਪਾਲ ਰਾਜੀ ਅਤੇ ਨਗਰ ਪੰਚਾਇਤ ਦਫ਼ਤਰ ਦੇ ਕਰਮਚਾਰੀ ਵੀ ਹਾਜ਼ਰ ਸਨ।
Share This News