ਮੁਹੰਮਦ ਜਾਵੇਦ ਅਤੇ ਮਹਿਮੂਦ ਰਾਣਾ ਨੇ ਪ੍ਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਲੱਗਣ ਤੇ ਦਿੱਤੀਆਂ ਮੁਬਾਰਕਾਂ
Local News

ਮੁਹੰਮਦ ਜਾਵੇਦ ਅਤੇ ਮਹਿਮੂਦ ਰਾਣਾ ਨੇ ਪ੍ਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਲੱਗਣ ਤੇ ਦਿੱਤੀਆਂ ਮੁਬਾਰਕਾਂ

05 Oct 2026
ਮਾਲੇਰਕੋਟਲਾ 5 ਅਕਤੂਬਰ (ਮਾਮੂਨ ਰਸ਼ੀਦ ) ਸਾਬਕਾ ਹਾਕੀ ਖਿਡਾਰੀ ਪ੍ਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਲੱਗਣ ਤੇ ਜਿੱਥੇ ਚਾਰੋਂ ਪਾਸਿਓਂ ਵਧਾਈਆਂ ਮਿਲ ਰਹੀਆਂ ਹਨ ਉੱਥੇ ਹੀ ਬਲਾਕ ਮਲੇਰਕੋਟਲਾ ਕਾਂਗਰਸ ਦੇ ਪ੍ਰਧਾਨ  ਮੁਹੰਮਦ ਜਾਵੇਦ (ਕਾਊਂਸਲਰ) ਅਤੇ ਜਿਲ੍ਹਾ ਮੀਤ ਪ੍ਰਧਾਨ ਮਹਿਮੂਦ ਰਾਣਾ ਨੇ ਮੁਬਾਰਕਾਂ ਦਿੱਤੀਆਂ। ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਮੁਹੰਮਦ ਜਾਵੇਦ ਨੇ ਕਿਹਾ ਕਿ ਪ੍ਰਗਟ ਸਿੰਘ ਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਲੱਗਣ ਦੇ ਨਾਲ ਜਿੱਥੇ ਪਾਰਟੀ ਵਿੱਚ ਇੱਕਜੁੱਟਤਾ ਆਵੇਗੀ ਉਥੇ ਹੀ 2027 ਵਿਧਾਨ ਸਭਾ ਇਲੈਕਸ਼ਨ ਵਿੱਚ ਪਾਰਟੀ ਵੱਡੀ ਜਿੱਤ ਪ੍ਰਾਪਤ ਕਰਨ ਵੱਲ ਤੁਰੇਗੀ। ਉਹਨਾਂ ਅੱਗੇ ਪ੍ਰਗਟ ਸਿੰਘ ਨੂੰ ਮੁਬਾਰਕਾਂ ਦਿੱਤੀਆਂ ਅਤੇ ਉਹਨਾਂ ਨੇ ਕਾਮਨਾ ਕੀਤੀ ਕਿ ਪ੍ਰਗਟ ਸਿੰਘ ਜੀ ਇਸ ਅਹੁਦੇ ਨੂੰ ਚੰਗੇ ਤਰੀਕੇ ਦੇ ਨਾਲ ਨਿਭਾਉਂਦੇ ਹੋਏ ਪੰਜਾਬ ਕਾਂਗਰਸ ਨੂੰ ਇੱਕਜੁੱਟ ਕਰਨਗੇ ਅਤੇ ਨਾਲ ਹੀ ਉਹਨਾਂ ਨੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕੀਤਾ ਜਿਨਾਂ ਨੇ ਪ੍ਰਗਟ ਸਿੰਘ ਜੀ ਨੂੰ ਇਸ ਅਹੁਦੇ ਦੇ ਲਈ ਚੁਣਿਆ।
Get In Touch

Kuti Road Near SR Flex Malerkotla

+91 9115136300

Recenttimes1@gmail.com

Follow Us

© Recent Time. All Rights Reserved. Design by BB TECH