Breaking News
ਇੰਤਜ਼ਾਮੀਆ ਕਮੇਟੀ ਵੱਡੀ ਈਦਗਾਹ ਦੀ ਹੋਈ ਮੀਟਿੰਗ
Local News

ਇੰਤਜ਼ਾਮੀਆ ਕਮੇਟੀ ਵੱਡੀ ਈਦਗਾਹ ਦੀ ਹੋਈ ਮੀਟਿੰਗ

24 May 2026
ਮਲੇਰਕੋਟਲਾ 24 ਮਈ (ਰੀਸੈਂਟ ਟਾਈਮਜ਼ ) ਬੀਤੇ ਦਿਨੀ ਇੰਤਜ਼ਾਮੀਆਂ ਕਮੇਟੀ ਵੱਡੀ ਈਦਗਾਹ ਮਲੇਰ ਕੋਟਲਾ ਦੀ ਜ਼ਰੂਰੀ ਮੀਟਿੰਗ ਕਮੇਟੀ ਦੇ ਪ੍ਰਧਾਨ ਮੁਹੰਮਦ ਸ਼ਾਹੀਦ ਥਿੰਦ ਦੀ ਪ੍ਰਧਾਨਗੀ ਹੇਠ ਆਉਣ ਵਾਲੀ 28 ਮਈ ਨੂੰ ਈਦੁਲ ਅਜ਼ਹਾ ਦੇ ਪਵਿੱਤਰ ਤਿਉਹਾਰ ਦੇ ਸਬੰਧ ਵਿੱਚ ਰੱਖੀ ਗਈ ਇਸ ਮੀਟਿੰਗ ਵਿੱਚ ਈਦੁਲ ਅਜ਼ਹਾ ਦੀ ਦਾ ਨਮਾਜ਼ ਦਾ ਸਮਾਂ ਸਵੇਰੇ 6.30 ਬਜੇ ਰੱਖਿਆ ਗਿਆ ਅਤੇ ਇਸ ਮੀਟਿੰਗ ਵਿੱਚ  ਈਦੁਲ ਅਜ਼ਹਾ ਦੇ ਦਿਹਾੜੇ ਲਈ ਵਿਸ਼ੇਸ਼ ਡਿਊਟੀਆਂ ਲਗਾਈਆਂ ਗਈਆਂ ਤਾਂ ਜੋ ਈਦ ਦੀ ਨਮਾਜ਼ ਅਦਾ ਕਰਨ ਵਿੱਚ ਕਿਸੇ ਕਿਸਮ ਦੀ ਕੋਈ ਦੁਸ਼ਵਾਰੀ ਪੇਸ਼ ਨਾ ਆਵੇ ਮੀਟਿੰਗ ਵਿੱਚ ਇਹ ਵੀ ਤੈਅ ਕੀਤਾ ਗਿਆ ਕਿ  ਈਦੁਲ ਅਜ਼ਹਾ ਦੀ ਨਮਾਜ਼ ਮੁਫਤੀ ਏ ਆਜ਼ਮ ਪੰਜਾਬ ਮੁਫਤੀ ਇਰਤਿਕਾ ਉਲ ਹਸਨ ਕਾਂਦਲਵੀ ਅਦਾ ਕਰਵਾਉਣਗੇ । ਇਸ ਮੌਕੇ ਕਮੇਟੀ ਮੈਂਬਰ ਮੁਹੰਮਦ ਨਾਸਰ, ਉਸਮਾਨ ਸਦੀਕੀ ,ਮੁਹੰਮਦ ਸ਼ਫੀਕ ਭੋਲਾ, ਮੁਹੰਮਦ ਅਕਬਰ, ਮੁਹੰਮਦ ਹੁਸੈਨ ਲਾਲੀ, ਮੁਹੰਮਦ ਸ਼ਕੀਲ ਠੇਕੇਦਾਰ, ਸ਼ਮਸ਼ਾਦ ਸਾਦੂ , ਬੱਗਾ ਠੇਕੇਦਾਰ,  ਮੁਹੰਮਦ ਨਜ਼ੀਰ ਥਿੰਦ, ਪੱਪੂ ਪਹਿਲਵਾਨ, ਮੁਹੰਮਦ ਅਸ਼ਰਫ ਨੰਦਨ, ਮੁਹੰਮਦ ਅਰਸ਼ਦ ਥਿੰਦ, ਮੁਹੰਮਦ ਅਸਲਮ ਬਾਚੀ, ਮੁਹੰਮਦ ਸ਼ਕੀਲ ਵੀ ਹਾਜ਼ਰ ਸਨ।
Get In Touch

Kuti Road Near SR Flex Malerkotla

+91 9115136300

Recenttimes1@gmail.com

Follow Us

© Recent Time. All Rights Reserved. Design by BB TECH