Local News
ਈਦ-ਉਲ-ਜੁਹਾ ਦਾ ਇਸਲਾਮ ਦੇ ਵਿਚ ਕੀ ਮੱਹਤਵ
27 May 2026
ਈਦ-ਉਲ ਜੁਹਾ ਮੁਸਲਮਾਨਾਂ ਦਾ ਇੱਕ ਮਸਹੂਰ ਤਿਉਹਾਰ ਹੈ। ਇਸ ਤਿਉਹਾਰ ਨੂੰ ਸੰਸਾਰ ਦੇ ਸਾਰੇ ਮੁਸਲਮਾਨ ਬੜੀ ਧੂਮ-ਧਾਮ ਨਾਲ ਅਤੇ ਸ਼ਰਧਾ ਨਾਲ ਮਨਾਉਂਦੇ ਹਨ। ਇਸਨੂੰ ਬਕਰੀਦ ਵੀ ਕਿਹਾ ਜਾਂਦਾ ਹੈ। ਇਸ ਦਿਨ ਸਾਰੇ ਮੁਸਲਮਾਨ ਸਬੰਧਤ ਮਸਜਿਦਾਂ ਜਾਂ ਈਗਾਹਾਂ ਵਿੱਚ ਇਕੱਠੇ ਹੋਕੇ ਅੱਲਾਹ-ਤਾਅਲਾ ਦਾ ਸੁਕਰ ਅਦਾ ਕਰਦੇ ਹਨ ਕਿ ਉਸ ਨੇ ਉਨ੍ਹਾ ਨੂੰ ਨਮਾਜ ਪੜਨ ਦੀ ਹਿੰਮਤ ਦਿੱਤੀ ਅਤੇ ਉਹ ਹੱਜ ਦੇ ਫਰਜ਼ ਤੋਂ ਵੇਹਲੇ ਹੋ ਗਏ।ਕੁਰਬਾਨੀ ਇਸਲਾਮ ਧਰਮ ਵਿੱਚ ਬਹੁਤ ਜਰੂਰੀ ਹੈ। ਕੁਰਬਾਨੀ ਸੁਰੂ ਹੋਣ ਤੋਂ ਪਹਿਲਾਂ ਵੀ ਗੈਰ ਮੁਸਲਿਮ ਲੋਕ ਆਪਣੇ ਦੇਵੀ ਦੇਵਤਿਆਂ ਨੂੰ ਖੁਸ਼ ਕਰਨ ਲਈ ਆਪਣੀ ਔਲਾਦ ਦੀ ਕੁਰਬਾਨੀ ਕਰਿਆ ਕਰਦੇ ਸਨ। ਜੋ ਕਿ ਇੱਕ ਭੈੜੀ ਰਸਮ ਸੀ। ਹਜਰਤ ਮੁਹੰਮਦ ਸਾਹਿਬ (ਸ) ਮੁਸਲਮਾਨਾਂ ਦੇ ਪੈਗੰਬਰ ਸਨ। ਉਨ੍ਹਾ ਨੇ ਇਸ ਤਰਾਂ ਦੀ ਭੈੜੀ ਰਸਮ ਨੂੰ ਬਦਲ ਕੇ ਜਾਨਵਰਾਂ ਦੀ ਕੁਰਬਾਨੀ ਕਰਨ ਦਾ ਤਰੀਕਾ ਸੁਰੂ ਕੀਤਾ। ਕੁਰਬਾਨੀ ਕਰਨ ਵਾਲਾ ਜਿਸ ਜਾਨਵਰ ਦੀ ਕੁਰਬਾਨੀ ਕਰਦਾ ਹੈ। ਉਸ ਨੂੰ ਉਸਦੇ ਬਦਲੇ ਅੱਲਾਹ-ਤਾਅਲਾ ਜਾਨਵਰ ਦੇ ਹਰੇਕ ਵਾਲ ਬਰਾਬਰ ਇਕ ਨੇਕੀ ਦਿੰਦੇ ਹਨ।ਕੁਰਬਾਨੀ ਹਜਰਤ ਇਬਰਾਹੀਮ (ੲ) ਦੀ ਯਾਦਗਾਰ ਅਤੇ ਸਾਡੇ ਲਈ ਮਸਲ-ਏ-ਰਾਹ ਹੈ। ਅੱਲਾਹ ਕੁਰਬਾਨੀ ਦੇ ਮਕਸਦ ਨੂੰ ਇਸ ਤਰਾਂ ਫਰਮਾਉਂਦਾ ਹੈ ਨਾ ਤਾਂ ਅੱਲਾਹ ਕੋਲ ਕੁਰਬਾਨੀ ਦਾ ਗੋਸ਼ਤ ਪਾਹੁੰਚਦਾ ਹੈ ਅਤੇ ਨਾ ਹੀ ਕੁਰਬਾਨੀ ਦਾਖੂਨ ਬਲਕਿ ਉਸ ਕੋਲ ਤੁਹਾਡੀ ਨੀਯਤ ਦਾ ਤਕਵਾ ਪਹੁੰਚਦਾ ਹੈ।ਹਜਰਤ ਇਬਰਾਹੀਮ ਸਾਹਿਬ (ੲ) ਦੇ ਲੜਕੇ ਦਾ ਨਾਂ ਇਸਮਾਇਲ ਸੀ। ਇੱਕ ਦਿਨ ਆਪ ਨੇ ਆਪਣੇ ਪੁੱਤਰ ਦੀ ਅੰਮੀ ਜਾਨ ਨੂੰ ਕਿਹਾ ਕਿ ਮੈਂ ਸੁਪਨੇ ਵਿੱਚ ਦੇਖਿਆ ਹੈ ਕਿ ਮੈਂ ਆਪਣੇ ਪੁੱਤਰ ਇਸਮਾਇਲ ਨੂੰ ਕੁਰਬਾਨ ਕਰ ਰਿਹਾ ਹਾਂ। ਲੜਕੇ ਦੀ ਅੰਮੀ ਜਾਨ ਨੇ ਕਿਹਾ ਜੇਕਰ ਅੱਲਾਹ-ਤਾਅਲਾਹ ਦੀ ਰਜਾਮੰਦੀ ਇਸ ਵਿੱਚ ਹੈ ਕਿ ਇਸਮਾਇਲ ਨੂੰ ਉਸਦੇ ਨਾਮ ਉਪਰ ਕੁਰਬਾਨ ਕਰ ਦਿਤਾ ਜਾਵੇ ਤਾਂ ਮੈਨੂੰ ਕੋਈ ਅਫਸੋਸ ਨਹੀ। ਹਜਰਤ ਇਬਰਾਹੀਮ ਸਾਹਿਬ (ੲ) ਨੇ ਹੱਜ ਤੋਂ ਵੇਹਲੇ ਹੋਕੇ ਦੂਸਰਾ ਦਿਨ ਕੁਰਬਾਨੀ ਲਈ ਨਿਸ਼ਚਿਤ ਕਰ ਲਿਆ।ਉਸ ਦਿਨ ਆਪਣੇ ਪੁੱਤਰ ਨੂੰ ਨਹਾ ਕੇ, ਨਵੇ ਕੱਪੜੇ ਪਵਾ ਕੇ ਆਪਣੇ ਨਾਲ ਕੁਰਬਾਨੀ ਕਰਨ ਲਈ ਲੈ ਤੁਰੇ। ਉਨ੍ਹਾ ਨੇ ਰਾਸਤੇ ਵਿੱਚ ਆਪਣੇ ਪੁੱਤਰ ਨੂੰ ਆਪਣੇ ਸੁਪਨੇ ਬਾਰੇ ਦੱਸਿਆ। ਪੁੱਤਰ ਬਹੁਤ ਸਮਝਦਾਰ ਸੀ। ਉਸ ਨੇ ਕਿਹਾ, ਅੱਬਾ ਜਾਨ ਜੋ ਤੁਹਾਨੂੰ ਹੁਕਮ ਹੋਇਆ ਹੈ, ਪੂਰਾ ਕਰੋ, ਮੇਰੀ ਕੋਈ ਫਿਕਰ ਨਾ ਕਰੋ।ਜਦੋਂ ਬਾਪ ਪੁੱਤਰ ਦੀ ਇੱਕ ਸਲਾਹ ਹੋ ਗਈ ਤਾਂ ਹਜਰਤ ਇਬਰਾਹੀਮ ਸਾਹਿਬ ਨੇ ਆਪਣੇ ਪੁੱਤਰ ਨੂੰ ਕੁਰਬਾਨਗਾਹ ਵਿੱਚ ਪਾ ਲਿਆ। ਉਹ ਉਸਦੀ ਗਰਦਨ ਤੇ ਛੁਰੀ ਰੱਖ ਕੇ ਉਸਨੂੰ ਕੁਰਬਾਨ (ਹਲਾਲ) ਕਰਨ ਹੀ ਲੱਗੇ ਸਨ ਕਿ ਉਸੇ ਸਮੇਂ ਉਨ੍ਹਾ ਨੂੰ ਅੱਲਾਹ-ਤਾਅਲਾ ਵੱਲੋਂ ਹੁਕਮ ਪਹੁਚਿਆ ਕਿ ਐ ਇਬਰਾਹੀਮ ਤੂੰ ਇਸਮਾਇਲ ਨੂੰ ਕੁਰਬਾਨਗਾਹ ਤੋਂ ਉਠਾ ਲੈ, ਤੂੰ ਆਪਣੇ ਇਮਤਿਹਾਨ ਵਿੱਚ ਕਾਮਯਾਬ ਹੋ ਗਿਆ। ਮੈਂ ਤੇਰੇ ਉਪਰ ਬਹੁਤ ਖੁਸ਼ ਹਾਂ। ਮੈਂ ਤੈਨੂੰ ਇੱਕ ਦੂੰਬਾ ਦਿੰਦਾ ਹਾਂ, ਤੂੰ ਉਸਦੀ ਇਮਸਾਇਲ ਦੀ ਥਾਂ ਕੁਰਬਾਨੀ ਕਰਦੇ। ਇਹ ਤੇਰੀ ਸੱਚੀ ਕੁਰਬਾਨੀ ਹੋਵੇਗੀ। ਇਸ ਤਰਾਂ ਉਹਨਾ ਨੇ ਇਹ ਇਨਸਾਨੀ ਕੁਰਬਾਨੀ ਦਾ ਦਰਵਾਜਾ ਬੰਦ ਕਰਕੇ ਇਨਸਾਨੀ ਕੁਰਬਾਨੀ ਦਾ ਰੁੱਖ ਜਾਨਵਰਾਂ ਦੀ ਕੁਰਬਾਨੀ ਵੱਲ ਫੇਰ ਦਿੱਤਾ।ਨਬੀ ਕਰੀਮ ਨੇ ਫਰਮਾਇਆ ਕਿ ਕੁਰਬਾਨੀ ਮੋਨੀ ਕਰਿਆ ਕਰੋ। ਇਹ ਕਿਆਮਤ ਦੇ ਦਿਨ ਤੁਹਾਡੀ ਮੱਦਦਗਾਰ ਹੋਵੇਗੀ ਜੋ ਦੋਜਖ ਦੇ ਪੁੱਲ ਉਪਰ ਦੀ ਲੰਘਣ ਵਿੱਚ ਮਦਦ ਕਰੇਗੀ। ਕੁਰਬਾਨੀ ਉਸ ਮੁਸਲਮਾਨ ਉਪਰ ਜਰੂਰੀ ਹੈ ਜਿਸ ਕੋਲ ਸਾਢੇ ਬਵੰਜਾ ਤੋਲੇ ਚਾਂਦੀ ਜਾਂ ਸੱਤ ਤੋਲੇ ਸੋਨਾ ਜਾਂ ਨਕਦ ਧਨ ਜਾਂ ਮਾਲ ਹੋਵੇ। ਕੁਰਬਾਨੀ ਕਰਨ ਵਾਲੇ ਜਾਨਵਰ ਦੀ ਕੀਮਤ ਬਦਲੇ ਉਸ ਜਿਨੀ ਕੀਮਤ ਨੂੰ ਕਿਸੇ ਗਰੀਬ ਉਪਰ ਖਰਚ ਕਰਕੇ ਕੁਰਬਾਨੀ ਦੇ ਬਰਾਬਰ ਸਮਝਣਾ ਠੀਕ ਨਹੀਂ।ਕੁਰਬਾਨੀ ਸਿਰਫ ਤਿੰਨ ਦਿਨ ਹੁੰਦੀ ਹੈ। ਉਹ ਜੀਲਹਜਾ ਮਹੀਨੇ ਦੇ ਚੰਦ ਦੀ ਦਸ ਤਾਰੀਖ ਦੇ ਸੂਰਜ ਚੜਨ ਤੋਂ ਲੈਕੇ ਬਾਰਾਂ ਤਾਰੀਖ ਦੇ ਸੂਰਜ ਡੁਬਣ ਤੋ ਪਹਿਲਾਂ ਕੀਤੀ ਜਾ ਸਕਦੀ ਹੈ। ਕੁਰਬਾਨੀ ਕਰਨ ਵੇਲੇ ਇੱਕ ਜਾਨਵਰ ਨੂੰ ਦੂਸਰੇ ਜਾਨਵਰ ਦੇ ਸਾਹਮਣੇ ਹਲਾਲ ਨਹੀ ਕਰਨਾ ਚਾਹੀਦਾ।ਇਸਲਾਮ ਧਰਮ ਵਿੱਚ ਭੇਡ, ਬੱਕਰੀ, ਦੂੰਬਾ, ਗਾਂ, ਮੱਝ, ਬਲਦ, ਊਠ ਅਤੇ ਊਠਣੀ ਦੀ ਕੁਰਬਾਨੀ ਹੋ ਸਕਦੀ ਹੈ।ਇਸ ਨਸਲ ਦੇ ਜਾਨਵਰਾਂ ਤੋਂ ਬਗੈਰਾ ਕਿਸੇ ਹੋਰ ਜਾਨਵਰ ਦੀ ਕੁਰਬਾਨੀ ਠੀਕ ਨਹੀ। (ਪਰ ਕਾਨੂੰਨ ਅਨੁਸਾਰ ਕਈ ਰਾਜਾਂ ਵਿੱਚ ਗਾਂ ਦੀ ਕੁਰਬਾਨੀ ਬੰਦ ਹੈ)। ਕੁਰਬਾਨੀ ਕਰਨ ਲਈ ਬੱਕਰੀ, ਬੱਕਰਾ ਇੱਕ ਸਾਲ ਅਤੇ ਊਠ ਪੰਜ ਸਾਲ ਤੋਂ ਘੱਟ ਨਹੀ ਹੋਣਾ ਚਾਹੀਦਾ। ਭੇਡ, ਦੁੰਬਾ ਅਤੇ ਬੱਕਰੀ ਦੀ ਕੁਰਬਾਨੀ ਇੱਕ ਆਦਮੀ ਹੀ ਕਰ ਸਕਦਾ ਹੈ ਇੱਕ ਤੋਂ ਜਿਆਦ ਨਹੀ। ਇੰਨ੍ਹਾ ਤੋਂ ਬਗੈਰਾ ਦੂਸਰੇ ਜਾਨਵਰਾਂ ਦੀ ਕੁਰਬਾਨੀ ਵਿੱਚ ਵੱਧ ਤੋਂ ਵੱਧ ਸੱਤ ਆਦਮੀ ਹਿੱਸੇਦਾਰ ਹੋ ਸਕਦੇ ਹਨ। ਸੱਤ ਤੋਂ ਵੱਧ ਨਹੀ ਘੱਟ ਹੋ ਸਕਦੇ ਹਨ।ਜੇ ਬੱਕਰੀ ਦੂਸਰੀ ਬੱਕਰੀਆਂ ਨਾਲ ਰਹਿਣਾ ਜਾਂ ਚਰਨਾ ਛੱਡ ਦੇਵੇ, ਖਾਰਸ ਜਾਂ ਬਿਮਾਰੀ ਕਾਰਨ ਕਮਜੋਰ ਹੋ ਜਾਵੇ, ਅੰਨ੍ਹਾ, ਕਾਣਾ, ਬਿਮਾਰ, ਤਿਹਾਈ ਤੋਂ ਜਿਆਦਾ ਪੂਛ ਦਾ ਕੱਟਿਆ ਹੋਣਾ, ਦੰਦ ਬਿਲਕੁਲ ਨਾ ਹੋਣੇ ਅਤੇ ਸਿੰਗਾ ਦਾ ਜੜ ਤੋਂ ਟੁੱਟੇ ਹੋਏ ਜਾਨਵਰ ਦੀ ਕੁਰਬਾਨੀ ਨਹੀ ਹੋ ਸਕਦੀ।ਕੁਰਬਾਨੀ ਕਰਨ ਵਾਲਾ ਸਾਰਾ ਗੋਸ਼ਤ ਆਪ ਵੀ ਰੱਖ ਸਕਦਾ ਹੈ ਪਰ ਜੇ ਇਸਦੇ ਤਿੰਨ ਹਿੱਸੇ ਕਰਕੇ ਉਸਦਾ ਇੱਕ ਹਿੱਸਾ ਆਪਣੇ ਲਈ, ਦੂਸਰਾ ਹਿੱਸਾ ਆਪਣੇ ਸਕ-ਸਬੰਧੀਆਂ ਲਈ ਅਤੇ ਤੀਸਰਾ ਹਿੱਸਾ ਗਰੀਬਾਂ ਵਿੱਚ ਵੰਡ ਦੇਵੇ ਤਾਂ ਚੰਗਾ ਹੈ। ਕੁਰਬਾਨੀ ਦਾ ਗੋਸ਼ਤ ਆਪਣੇ ਦੋਸਤਾਂ ਨੂੰ ਦਿੱਤਾ ਜਾ ਖੁਵਾਇਆ ਜਾ ਸਕਦਾ ਹੈ ਪਰ ਜੇ ਉਹ ਗੋਸ਼ਤ ਖਾਣ ਤੋਂ ਪਹਿਲਾਂ ਜਾਂ ਬਾਅਦ ਵਿੱਚ ਸਰਾਬ ਨਾ ਪੀਣ।
(ਲੇਖ਼ਕ )ਮਹਿਮੂਦ ਅਹਿਮਦ ਭੱਟੀ (ਸਟੇਟ ਅਵੈਰਡੀ) ਕਿਲ੍ਹਾ ਰਹਿਮਤਗੜ੍ਹ, ਜਿਲ੍ਹਾ ਮਾਲੇਰਕੋਟਲਾ। 98785-48245
Share This News