Local News
ਨਸ਼ੇ ਦੇ ਆਦੀ ਨੌਜਵਾਨਾਂ ਦੀ ਸਹਾਇਤਾ ਲਈ ਅੱਗੇ ਆਇਆ ਬਾਦਸ਼ਾਹ ਸਪੋਰਟਸ ਕਲੱਬ
09 Jun 2026
ਮਾਲੇਰਕੋਟਲਾ 9 ਜੂਨ () ਬਾਦਸ਼ਾਹ ਸਪੋਰਟਸ ਕਲੱਬ ਮਲੇਰਕੋਟਲਾ ਵੱਲੋਂ ਨਸ਼ੇ ਦੀ ਦਲਦਲ ਦੇ ਵਿੱਚ ਡੁੱਬੇ ਨੌਜ਼ਵਾਨਾਂ ਨੂੰ ਇਸ ਦਲਦਲ ਵਿੱਚੋਂ ਕੱਢਣ ਦਾ ਕੀਤਾ ਜਾਵੇਗਾ ਉਪਰਾਲਾ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਲੱਬ ਦੇ ਪ੍ਰਧਾਨ ਮੁਹੰਮਦ ਆਦਿਲ ਨੇ ਆਪਣੇ ਨਿਵਾਸ ਸਥਾਨ ਖਾਰਾ ਖੂਹ ਵਿਖੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਬਾਦਸ਼ਾਹ ਸਪੋਰਟਸ ਕਲੱਬ ਮਲੇਰਕੋਟਲੇ ਦੇ ਉਹਨਾਂ ਨੌਜ਼ਵਾਨਾਂ ਦੀ ਸਹਾਇਤਾ ਕਰੇਗਾ ਜੋ ਨਸ਼ੇ ਦੇ ਆਦੀ ਹੋ ਚੁੱਕੇ ਹਨ ਅਤੇ ਉਹਨਾਂ ਨੂੰ ਦਵਾਈ ਦਵਾਉਣਾ ਜਾਂ ਨਸ਼ਾ ਛੁੜਾਉ ਕੇਂਦਰ ਵਿੱਚ ਭਰਤੀ ਕਰਾਉਣਾ ਜਾਂ ਉਹਨਾਂ ਦੀ ਕੌਂਸਲਿੰਗ ਕਰਾਉਣਾ ਇਹ ਸਾਰੀਆਂ ਜਿੰਮੇਵਾਰੀਆਂ ਬਾਦਸ਼ਾਹ ਸਪੋਰਟਸ ਕਲੱਬ ਮਲੇਰਕੋਟਲਾ ਚੁੱਕੇਗਾ। ਉਹਨਾਂ ਮਲੇਰਕੋਟਲੇ ਦੀਆਂ ਸਮਾਜ ਸੇਵੀ ਸੰਸਥਾਵਾਂ ਅਤੇ ਸਮਾਜ ਸੇਵਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਵਿਸ਼ੇ ਵੱਲ ਧਿਆਨ ਦੇਣ ਅਤੇ ਨਸ਼ੇ ਦੀ ਆਦਤ ਵਿੱਚ ਲਿਪਤ ਨੌਜਵਾਨਾਂ ਦੀ ਸਹਾਇਤਾ ਕਰਦੇ ਹੋਏ ਉਹਨਾਂ ਨੂੰ ਇੱਕ ਖੁਸ਼ਹਾਲ ਜ਼ਿੰਦਗੀ ਬਤੀਤ ਕਰਨ ਦੇ ਵਿੱਚ ਸਹਾਇਤਾ ਕਰਨ।
Share This News