ਕਮਾਲ ਦੇ ਬੰਦੇ-ਐਵੇਂ ਨੀ ਛਪਦੀ 100 ਦੇ ਡਾਲਰ ’ਤੇ ਫੋਟੋ : ਮਹਾਨਤਮ ਵਿਗਿਆਨੀ, ਪ੍ਰਮਾਣੂ ਵਿਗਿਆਨ ਦੇ ਪਿਤਾਮਾ ਅਤੇ ਨਿਊਜ਼ੀਲੈਂਡ ਦਾ ਮਾਣ
ਲਾਰਡ ਅਰਨੈਸਟ ਰਦਰਫੋਰਡ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 22 ਮਈ, 2026:-ਨਿਊਜ਼ੀਲੈਂਡ ਦੀ ਕਰੰਸੀ ਦੇ ਸਭ ਤੋਂ ਵੱਡੇ ਯਾਨੀ 100 ਡਾਲਰ ਦੇ ਨੋਟ ’ਤੇ ਜਿਸ ਮਹਾਨ ਸ਼ਖਸੀਅਤ ਦੀ ਤਸਵੀਰ ਸੁਸ਼ੋਭਿਤ ਹੈ, ਉਹ ਕੋਈ ਰਾਜਨੇਤਾ ਜਾਂ ਰਾਜਾ-ਮਹਾਰਾਜਾ ਨਹੀਂ, ਬਲਕਿ ਦੁਨੀਆ ਦੇ ਆਂ ਵਿੱਚੋਂ ਇੱਕ—ਲਾਰਡ ਅਰਨੈਸਟ ਰਦਰਫੋਰਡ (Lord Ernest Rutherford) ਹਨ। ਰਦਰਫੋਰਡ ਨੂੰ ਵਿਸ਼ਵ ਪੱਧਰ ’ਤੇ ‘ਪ੍ਰਮਾਣੂ ਭੌਤਿਕ ਵਿਗਿਆਨ ਦੇ ਪਿਤਾਮਾ’ (Father of Nuclear Physics) ਵਜੋਂ ਜਾਣਿਆ ਜਾਂਦਾ ਹੈ। ਉਨ੍ਹਾਂ ਦੀਆਂ ਖੋਜਾਂ ਨੇ ਨਾ ਸਿਰਫ਼ ਵਿਗਿਆਨ ਦੀ ਦੁਨੀਆ ਨੂੰ ਬਦਲਿਆ, ਬਲਕਿ ਮਨੁੱਖਤਾ ਨੂੰ ਬ੍ਰਹਿਮੰਡ ਦੇ ਸਭ ਤੋਂ ਛੋਟੇ ਕਣ ‘ਪ੍ਰਮਾਣੂ’ (Atom) ਦੀ ਅਸਲ ਤਾਕਤ ਅਤੇ ਬਣਤਰ ਤੋਂ ਜਾਣੂ ਕਰਵਾਇਆ।
ਮੁੱਢਲਾ ਜੀਵਨ ਅਤੇ ਸਿੱਖਿਆ
ਅਰਨੈਸਟ ਰਦਰਫੋਰਡ ਦਾ ਜਨਮ 30 ਅਗਸਤ 1871 ਨੂੰ ਨਿਊਜ਼ੀਲੈਂਡ ਦੇ ਨੈਲਸਨ ਨੇੜੇ ਸਪਰਿੰਗ ਗਰੋਵ ਵਿਖੇ ਹੋਇਆ। ਉਨ੍ਹਾਂ ਦੇ ਪਿਤਾ ਇੱਕ ਸਕਾਟਿਸ਼ ਚੱਕੀ ਚਲਾਉਣ ਵਾਲੇ ਸਨ ਅਤੇ ਮਾਤਾ ਇੱਕ ਸਕੂਲ ਅਧਿਆਪਕਾ ਸਨ। ਬਚਪਨ ਤੋਂ ਹੀ ਰਦਰਫੋਰਡ ਬਹੁਤ ਹੁਸ਼ਿਆਰ ਅਤੇ ਖੋਜੀ ਬਿਰਤੀ ਦੇ ਸਨ।
ਉਨ੍ਹਾਂ ਨੇ ਆਪਣੀ ਸ਼ੁਰੂਆਤੀ ਪੜ੍ਹਾਈ ਨਿਊਜ਼ੀਲੈਂਡ ਵਿੱਚ ਹੀ ਪੂਰੀ ਕੀਤੀ ਅਤੇ ਕੈਂਟਰਬਰੀ ਕਾਲਜ ਤੋਂ ਐਮ.ਏ. ਦੀ ਡਿਗਰੀ ਹਾਸਲ ਕੀਤੀ। ਉਨ੍ਹਾਂ ਦੀ ਅਸਾਧਾਰਨ ਪ੍ਰਤਿਭਾ ਸਦਕਾ ਉਨ੍ਹਾਂ ਨੂੰ ਇੰਗਲੈਂਡ ਦੀ ਪ੍ਰਸਿੱਧ ਕੈਂਬਰਿਜ ਯੂਨੀਵਰਸਿਟੀ ਵਿੱਚ ਖੋਜ ਕਰਨ ਲਈ ਵਜ਼ੀਫ਼ਾ ਮਿਲਿਆ, ਜੋ ਉਨ੍ਹਾਂ ਦੇ ਜੀਵਨ ਦਾ ਇੱਕ ਵੱਡਾ ਮੋੜ ਸਾਬਤ ਹੋਇਆ।
© Recent Time. All Rights Reserved.
Design by BB TECH