Breaking News
ਵਧਦੀ ਗਰਮੀ ਵਿੱਚ ਘਰੇਲੂ ਪੈਟਸ (ਡੋਗ/ਕੈਟ)ਦੀ ਸੰਭਾਲ ਕਰਨੀ ਜਰੂਰੀ  ਸਿਵਲ-  ਡਾ.ਅਨੁਰਾਧਾ
Local News

ਵਧਦੀ ਗਰਮੀ ਵਿੱਚ ਘਰੇਲੂ ਪੈਟਸ (ਡੋਗ/ਕੈਟ)ਦੀ ਸੰਭਾਲ ਕਰਨੀ ਜਰੂਰੀ ਸਿਵਲ- ਡਾ.ਅਨੁਰਾਧਾ

27 May 2026
ਸੰਗਰੂਰ 27 ਮਈ : (ਰਾਜੇਸ਼ ਸ਼ਰਮਾ) ਪਸ਼ੂ ਹਸਪਤਾਲ ਸੰਗਰੂਰ ਵਿੱਚ ਤੈਨਾਤ ਡਾ.ਅਨੁਰਾਧਾ ਵੱਲੋਂ ਦੱਸਿਆ ਗਿਆ ਕਿ ਵਧਦੀ ਗਰਮੀ ਕਾਰਨ ਜਿੱਥੇ ਇਨਸਾਨਾਂ ਦਾ ਬੁਰਾ ਹਾਲ ਹੈ ਇਸ ਤੋਂ ਜਿਆਦਾ ਬੁਰਾ ਹਾਲ ਪਸ਼ੂ ਪੰਛੀਆਂ ਦਾ ਹੈ, ਜੋ ਆਪਣੀ ਦੇਖ ਰੇਖ ਲਈ ਇਨਸਾਨ 'ਤੇ ਨਿਰਭਰ ਹਨ ।ਘਰੇਲੂ ਪੈਟਸ ਭਾਵੇਂ ਕੁੱਤਾ ਹੋਵੇ ਭਾਵੇਂ ਬਿੱਲੀ ਦੋਹਾਂ ਦੀ ਹੀ ਸਾਂਭ ਸੰਭਾਲ ਇਸ ਮੌਸਮ ਦੌਰਾਨ ਬਹੁਤ ਜਰੂਰੀ ਅਤੇ ਅਹਿਮ ਰੱਖਦੀ ਹੈ। ਘਰੇਲੂ ਪੈਟਸ ਨੂੰ ਭੋਜਨ/ ਫੀਡ ਵਿੱਚ ਥੋੜੇ ਜਿਹੇ ਪਾਣੀ ਦੀ ਮਿਲਾਵਟ ਕਰ ਸਕਦੇ ਹਾਂ ਤਾਂ ਜੋ ਇਸ ਗਰਮੀ ਦੇ ਮੌਸਮ ਦੌਰਾਨ ਉਹਨਾਂ ਦੇ ਸਰੀਰ ਨੂੰ ਹਾਈਡਰੇਟ ਰੱਖਿਆ ਜਾ ਸਕੇ । ਜਿਵੇਂ ਕਿ ਪੈਟਸ ਨੂੰ ਸਵੇਰ-ਸ਼ਾਮ ਦੀ ਸੈਰ ਜਰੂਰੀ ਹੈ, ਸੋ ਉਹਨਾਂ ਦੀ ਸੈਰ ਦਾ ਸਮਾਂ ਉਹ ਰੱਖਿਆ ਜਾਵੇ ਜਦੋਂ ਜਿਆਦਾ ਗਰਮੀ ਨਾ ਹੋਵੇ। ਗਰਮੀ ਕਾਰਨ ਸੜਕ ਅਤੇ ਪੱਕੀਆਂ ਗਲੀਆਂ ਦੇਰ ਸ਼ਾਮ ਤੱਕ ਗਰਮ ਰਹਿੰਦੀਆਂ ਹਨ ਅਤੇ ਪੈਟਸ ਦੇ ਪੰਜਿਆਂ ਉੱਪਰ ਕਈ ਵਾਰ ਜਲਨ ਦੇ ਜਖਮ ਵੀ ਹੋ ਜਾਂਦੇ ਹਨ। ਸੋ ਆਪਾਂ ਨੂੰ ਇਸ ਸਬੰਧੀ ਸਾਵਧਾਨੀ ਵਰਤ ਕੇ ਕਿਸੇ ਪਾਰਕ ਜਾਂ ਗਰਾਊਂਡ ਵਿੱਚ ਸੈਰ ਕਰਾਉਣਾ ਮੁਨਾਸਿਬ ਹੋਵੇਗਾ। ਇਸ ਮੌਸਮ ਵਿੱਚ ਜਾਨਵਰ ਜਿਆਦਾ ਗਿੱਲੀ ਥਾਂ ਉੱਪਰ ਠੰਡਕ ਲੈਣ ਲਈ ਬੈਠਦੇ ਹਨ ਜਿਸ ਕਾਰਨ ਉਹਨਾਂ ਨੂੰ ਚਮੜੀ ਦੀਆਂ ਕਈ ਪ੍ਰਕਾਰ ਦੀਆਂ ਬਿਮਾਰੀਆਂ ਲੱਗ ਸਕਦੀਆਂ ਹਨ। ਉਹਨਾਂ ਨੂੰ ਜਿਆਦਾ ਸਮਾਂ ਗਿੱਲ ਵਿੱਚ ਨਹੀਂ ਰਹਿਣ ਦੇਣਾ ਚਾਹੀਦਾ। ਗਰਮੀ ਦੇ ਮੌਸਮ ਦੇ ਸ਼ੁਰੂਆਤ ਵਿੱਚ ਹੀ ਆਪਣੇ ਪੈਟਸ ਨੂੰ ਪੇਟ ਦੇ ਕੀੜਿਆਂ ਅਤੇ ਚਿਚੜੀ ਰਹਿਤ ਕਰਨਾ ਬਹੁਤ ਜਰੂਰੀ ਹੋ ਜਾਂਦਾ ਹੈ। ਆਮ ਤੌਰ ਤੇ ਗਰਮੀ ਦਾ ਮੌਸਮ ਲੰਬਾ ਹੋਣ ਕਾਰਨ ਜਿੱਥੇ ਜਾਨਵਰ ਦੀ ਭੁੱਖ ਉੱਤੇ ਅਸਰ ਪੈਂਦਾ ਹੈ ਉੱਥੇ ਹੀ ਰੈਗੂਲਰ ਡਾਕਟਰ ਹੀ ਸਲਾਹ ਲੈਣਾ ਵੀ ਬਹੁਤ ਜਰੂਰੀ ਹੋ ਜਾਂਦਾ ਹੈ। ਇਹ ਸਭ ਸਾਵਧਾਨੀਆਂ ਵਰਤ ਕੇ ਆਪਾਂ ਆਪਣੇ ਪਾਲਤੂ ਪੈਟਸ ਜੋ ਕਿ ਆਪਣੇ ਘਰ ਦੇ ਮੈਂਬਰ ਦੀ ਤਰ੍ਹਾਂ ਹੀ ਹੁੰਦੇ ਹਨ ਨੂੰ ਇਸ ਗਰਮੀ ਦੇ ਮੌਸਮ ਵਿੱਚ ਵੀ ਸੁਰੱਖਿਤ ਰੱਖ ਸਕਦੇ ਹਾਂ।
Get In Touch

Kuti Road Near SR Flex Malerkotla

+91 9115136300

Recenttimes1@gmail.com

Follow Us

© Recent Time. All Rights Reserved. Design by BB TECH