Breaking News
ਦਵਿੰਦਰ ਦਮਨ ਦੇ ਨਾਟਕ ‘ਕਤਰਾ ਕਤਰਾ ਜ਼ਿੰਦਗੀ’ ਦਾ ਨਾਟ ਪਾਠ 14 ਜੂਨ ਨੂੰ
Local News

ਦਵਿੰਦਰ ਦਮਨ ਦੇ ਨਾਟਕ ‘ਕਤਰਾ ਕਤਰਾ ਜ਼ਿੰਦਗੀ’ ਦਾ ਨਾਟ ਪਾਠ 14 ਜੂਨ ਨੂੰ

11 Jun 2026
ਚੰਡੀਗੜ੍ਹ,11 ਜੂਨ : ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਇਸ ਐਤਵਾਰ 14 ਜੂਨ ਨੂੰ ਸ਼੍ਰੋਮਣੀ ਨਾਟਕਕਾਰ ਦਵਿੰਦਰ ਦਮਨ ਦੇ ਸ਼ਾਹਕਾਰ ਨਾਟਕ ‘ਕਤਰਾ ਕਤਰਾ ਜ਼ਿੰਦਗੀ’ ਦਾ ਨਾਟ ਪਾਠ ਸਵੇਰੇ 10.30 ਵਜੇ ਪੰਜਾਬ ਕਲਾ ਭਵਨ ਚੰਡੀਗੜ੍ਹ ਵਿਖੇ ਪੰਜਾਬ ਕਲਾ ਪ੍ਰੀਸ਼ਦ ਦੇ ਸਹਿਯੋਗ ਨਾਲ਼ ਕਰਵਾਇਆ ਜਾ ਰਿਹਾ ਹੈ I ਨਾਟ ਪਾਠ ਦਵਿੰਦਰ ਦਮਨ ਅਤੇ ਉਹਨਾਂ ਦੀ ਪਤਨੀ ਪ੍ਰਸਿੱਧ ਅਦਾਕਾਰਾ ਜਸਵੰਤ ਦਮਨ ਵੱਲੋਂ ਕੀਤਾ ਜਾਵੇਗਾ Iਮਸ਼ਹੂਰ ਰੰਗਕਰਮੀ ਡਾ. ਸਾਹਿਬ ਸਿੰਘ ਅਤੇ ਉੱਘੇ ਨਿਰਦੇਸ਼ਕ ਸ਼ਬਦੀਸ਼ ਇਸ ਮੌਕੇ ਨਾਟਕ ਪ੍ਰਤੀ ਵਿਸ਼ੇਸ਼ ਗੱਲਬਾਤ ਕਰਨਗੇ I ਪੰਜਾਬੀ ਲੇਖਕ ਸਭਾ ਚੰਡੀਗੜ੍ਹ ਨੇ ਸ਼ਹਿਰ ਦੇ ਕਲਾ ਪ੍ਰੇਮੀਆਂ ਨੂੰ ਸੱਦਾ ਦਿੱਤਾ ਹੈ ਕਿ ਉਹ ਇਸ ਖ਼ੂਬਸੂਰਤ ਨਾਟ ਪਾਠ ਦਾ ਆਨੰਦ ਜ਼ਰੂਰ ਮਾਨਣ I
Get In Touch

Kuti Road Near SR Flex Malerkotla

+91 9115136300

Recenttimes1@gmail.com

Follow Us

© Recent Time. All Rights Reserved. Design by BB TECH