Breaking News
ਪਲਸ ਪੋਲੀਓ ਮੁਹਿੰਮ ਤਹਿਤ ਬੂਥਾਂ ਤੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ
Local News

ਪਲਸ ਪੋਲੀਓ ਮੁਹਿੰਮ ਤਹਿਤ ਬੂਥਾਂ ਤੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ

28 Jun 2026
ਸੰਦੌੜ 28 ਜੂਨ : ਸਿਵਲ ਸਰਜਨ ਮਲੇਰਕੋਟਲਾ ਡਾ. ਪਰਦੀਪ ਕੁਮਾਰ ਅਤੇ ਜਿਲ੍ਹਾ ਸਿਹਤ ਅਤੇ ਪਰਿਵਾਰ ਭਲਾਈ ਅਫ਼ਸਰ ਟੀਕਕਰਣ ਅਫ਼ਸਰ ਡਾ. ਸੀਮਾ ਜੱਸਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਜੀ ਐੱਸ ਭਿੰਡਰ ਦੀ ਅਗਵਾਈ ਵਿੱਚ ਬਲਾਕ ਫਤਿਹਗੜ੍ਹ ਪੰਜਗਰਾਈਆਂ ਵਿਖੇ ਪੋਲੀਓ ਰੋਕੂ ਬੂੰਦਾਂ 0-5 ਸਾਲ ਦੇ ਬੱਚਿਆਂ ਨੂੰ ਪਿਲਾਈਆਂ ਗਈਆਂ। ਐੱਸ ਐਮ ਓ ਡਾ. ਜੀ ਐੱਸ ਭਿੰਡਰ ਨੇ ਕਿਹਾ ਕਿ ਪੋਲਿਓ ਨੂੰ ਖਤਮ ਕਰਨ ਵਿੱਚ ਇਸ ਮੁਹਿੰਮ ਨੇ ਬਹੁਤ ਮਦਦ ਕੀਤੀ ਹੈ ਅਤੇ ਭਾਰਤ ਇਸ ਲਾ ਇਲਾਜ਼ ਬਿਮਾਰੀ ਤੋਂ ਮੁਕਤ ਰਹੇ ਇਸ ਲਈ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾ ਕੇ ਸਾਥ ਦੇਣਾ ਚਾਹੀਦਾ ਹੈ। ਜਾਣਕਾਰੀ ਦਿੰਦੇ ਹੋਏ ਬਲਾਕ ਬੀ ਈ ਈ ਹਰਪ੍ਰੀਤ ਕੌਰ ਨੇ ਦੱਸਿਆ ਕਿ ਅੱਜ ਪਹਿਲੇ ਦਿਨ  ਲਗਭਗ ਬਲਾਕ ਦੇ ਅੱਧੇ ਬੱਚਿਆਂ ਨੂੰ ਬੂਥ ਵਾਲੇ ਦਿਨ ਹੀ ਬੂੰਦਾਂ ਪਿਲਾਈਆਂ ਜਾ ਚੁੱਕੀਆਂ ਹਨ। ਜਾਣਕਾਰੀ ਦਿੰਦਿਆਂ ਬਲਾਕ ਐਜੂਕੇਟਰ ਹਰਪ੍ਰੀਤ ਕੌਰ ਨੇ ਦੱਸਿਆ ਕਿ 89 ਪਿੰਡਾਂ ਵਿੱਚ ਲਗਭਗ 9055 ਬੱਚੇ ਹਨ ਜਿਨ੍ਹਾਂ ਵਿਚੋਂ  ਲਗਭਗ 6000 ਬੱਚੇ ਮੁਹਿੰਮ ਦੇ ਪਹਿਲੇ ਦਿਨ ਬੂੰਦਾਂ ਪੀ ਚੁੱਕੇ ਹਨ ਅਤੇ ਇਸ ਮੁਹਿੰਮ ਤਹਿਤ ਅਗਲੇ ਦੋ ਦਿਨ ਘਰ ਘਰ ਜਾਕੇ ਬੂੰਦਾਂ ਪਿਲਾਈਆਂ ਜਾਣਗੀਆਂ। ਇਸ ਮੌਕੇ ਬਲਾਕ ਦੇ ਸਮੂਹ ਸਿਹਤ ਕਰਮਚਾਰੀਆਂ ਅਤੇ ਆਸ਼ਾ ਨੇ ਤਨਦੇਹੀ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਕੰਮ ਕੀਤਾ।
Get In Touch

Kuti Road Near SR Flex Malerkotla

+91 9115136300

Recenttimes1@gmail.com

Follow Us

© Recent Time. All Rights Reserved. Design by BB TECH