Local News
ਪ੍ਰੈਸ ਕਲੱਬ ਜੀਰਕਪੁਰ ਨੇ ਏ.ਐਸ.ਪੀ.ਮੈਡਮ ਗਜ਼ਲਪ੍ਰੀਤ ਕੌਰ ਨਾਲ ਸ਼ਹਿਰ ਦੇ ਮੁੱਦਿਆਂ ਨੂੰ ਲੈ ਕੇ ਕੀਤੀ ਵਿਚਾਰ ਚਰਚਾ
11 Jul 2026
ਜੀਰਕਪੁਰ ,11 ਜੁਲਾਈ- ਪ੍ਰੈਸ ਕਲੱਬ ਜੀਰਕਪੁਰ ਵਿਖੇ ਅੱਜ ਏ.ਐਸ.ਪੀ ਸਰਕਲ ਜ਼ੀਰਕਪੁਰ ਗਜਲਪ੍ਰੀਤ ਕੌਰ ਨੇ ਸ਼ਹਿਰ ਦੇ ਵੱਖ ਵੱਖ ਮੁੱਦਿਆਂ ਨੂੰ ਲੈ ਕੇ ਪੱਤਰਕਾਰਾਂ ਨਾਲ ਵਿਚਾਰ ਸਾਂਝੇ ਕੀਤੇ। ਇਸ ਮੌਕੇ ਉਨਾਂ ਨਾਲ ਥਾਣਾ ਮੁਖੀ ਇੰਸਪੈਕਟਰ ਸਤਿੰਦਰ ਸਿੰਘ ਵੀ ਮਜੂਦ ਸਨ। ਇਸ ਮੌਕੇ ਏ.ਐਸ.ਪੀ ਨੇ ਕਿਹਾ ਕਿ ਪ੍ਰੈੱਸ ਅਤੇ ਪੁਲਿਸ ਦਾ ਸ਼ਹਿਰ ਦੀ ਪ੍ਰਗਤੀ ਵਿੱਚ ਬਹੁਤ ਵੱਡਾ ਹੱਥ ਹੁੰਦਾ ਹੈ। ਸ਼ਹਿਰ ਦੇ ਮੁੱਦਿਆਂ ਬਾਰੇ ਇੱਕ ਪੱਤਰਕਾਰ ਭਲੀ ਭਾਂਤੀ ਜਾਣੂ ਹੁੰਦਾ ਹੈ ਅਤੇ ਉਹ ਪੁਲਿਸ ਦੀ ਮਦਦ ਨਾਲ ਸ਼ਹਿਰ ਨੂੰ ਅਪਰਾਧ ਮੁਕਤ ਕਰਨ ਵਿੱਚ ਸਹਾਈ ਹੋ ਸਕਦਾ ਹੈ। ਉਨਾਂ ਕਿਹਾ ਕਿ ਜੀਰਕਪੁਰ ਜੋ ਕਿ ਪਹਿਲਾਂ ਸਪਾ ਸੈਂਟਰਾਂ ਲਈ ਪ੍ਰਸਿੱਧ ਸੀ ਅੱਜ ਕੋਈ ਵੀ ਸਪਾ ਸੈਂਟਰ ਜੀਰਕਪੁਰ ਵਿੱਚ ਖੁੱਲਾ ਨਹੀ ਹੈ। ਸਪਾ ਸੈਂਟਰਾਂ ਦੀ ਆੜ ਵਿੱਚ ਹੋਣ ਵਾਲਾ ਦੇਹ ਵਪਾਰ ਦਾ ਧੰਦਾ ਬੰਦ ਹੋ ਚੁੱਕਾ ਹੈ। ਉਨਾਂ ਕਿਹਾ ਕਿ ਜੀਰਕਪੁਰ ਸ਼ਹਿਰ ਵਿੱਚ ਕਿਰਾਏਦਾਰ ਜਿਆਦਾ ਹੋਣ ਕਾਰਨ ਅਪਰਾਧ ਵੀ ਜਿਆਦਾ ਹੁੰਦਾ ਹੈ ਅਤੇ ਇਸ ਦੇ ਲਈ ਜੀਰਕਪੁਰ ਪੁਲਿਸ ਲਗਾਤਾਰ ਕੰਮ ਕਰ ਰਹੀ ਹੈ , ਇਸਦੇ ਨਾਲ ਲੋਕਾਂ ਦਾ ਸਹਿਯੋਗ ਵੀ ਜਰੂਰੀ ਹੈ ਅਤੇ ਪੁਲਿਸ ਲੋਕਾਂ ਦੀ ਮਦਦ ਨਾਲ ਹੀ ਅਪਰਾਧ ਖਤਮ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਥਾਂ ਥਾਂ ਤੇ ਬੀਟ ਬਾਕਸ ਖੋਲੇ ਜਾ ਰਹੇ ਹਨ ਤਾਂ ਕਿ ਲੋਕਾਂ ਨੂੰ ਆਪਣੀ ਗੁਹਾਰ ਲੈ ਕੇ ਪੁਲਿਸ ਥਾਣੇ ਨਾ ਜਾਣਾ ਪਵੇ ਅਤੇ ਉਨ ਆਪਣੇ ਨੇੜੇ ਹੀ ਆਪਣੀ ਸ਼ਿਕਾਇਤ ਦਰਜ ਕਰਵਾ ਸਕਣ। ਬੀਟ ਬਾਕਸ ਖੋਲੇ ਜਾਣ ਨਾਲ ਅਪਰਾਧੀਆਂ ਵਿੱਚ ਵੀ ਡਰ ਦਾ ਮਹੌਲ ਬਣਿਆ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਸੁਸਾਇਟੀਆਂ ਵਿੱਚ ਲੋਕ ਮਿਲਣੀ ਦੌਰਾਨ ਉਨ੍ਹਾਂ ਨੂੰ ਲੋਕਾਂ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ। ਲੋਕ ਆਪਣੀਆਂ ਸਮੱਸਿਆਵਾਂ ਮੌਕੇ ਤੇ ਦੱਸਦੇ ਹਨ ਜਿਨਾਂ ਦਾ ਕਈ ਵਾਰ ਮੌਕੇ ਤੇ ਹੀ ਹੱਲ ਹੋ ਜਾਂਦਾ ਹੈ। ਉਨਾਂ ਕਿਹਾ ਕਿ ਪੁਲਿਸ ਉੱਪਰ ਲੋਕਾਂ ਦਾ ਵਿਸ਼ਵਾਸ ਹੋਣਾ ਬਹੁਤ ਜਰੂਰੀ ਹੈ। ਇਸ ਮੌਕੇ ਪ੍ਰੈਸ ਕਲੱਬ ਜ਼ੀਰਕਪੁਰ ਦੇ ਪ੍ਰਧਾਨ ਬਲਵਿੰਦਰ ਵਿੱਕੀ ਸਮੇਤ ਹੋਰ ਦੂਜੇ ਅਹੁਦੇਦਾਰ ਅਤੇ ਮੈਂਬਰ ਹਾਜਰ ਸਨ। ਪੱਤਰਕਾਰਾਂ ਨੇ ਪੁਲਿਸ ਨੂੰ ਪੂਰਣ ਸਹਿਯੋਗ ਦੇਣ ਦਾ ਵਿਸ਼ਵਾਸ ਦਿਲਾਇਆ।
Share This News