Breaking News
ਵੀ ਆਈ ਪੀ ਰੋਡ ਦੇ ਸੁਧਾਰ ਹੇਤੂ ਕਾਂਗਰਸੀ ਆਗੂ ਸਮਾਜ ਸੇਵੀ  ਸੰਦੀਪ ਪਰੂਥੀ ਵੱਲੋਂ ਹਸਤਾਖਰ ਮੁਹਿੰਮ ਦੀ ਸ਼ੁਰੂਆਤ
Local News

ਵੀ ਆਈ ਪੀ ਰੋਡ ਦੇ ਸੁਧਾਰ ਹੇਤੂ ਕਾਂਗਰਸੀ ਆਗੂ ਸਮਾਜ ਸੇਵੀ ਸੰਦੀਪ ਪਰੂਥੀ ਵੱਲੋਂ ਹਸਤਾਖਰ ਮੁਹਿੰਮ ਦੀ ਸ਼ੁਰੂਆਤ

12 Jun 2026
ਜ਼ੀਰਕਪੁਰ, 12 ਜੂਨ: ਵੀ ਆਈ ਪੀ ਰੋਡ ਵਿਸ਼ੇਸ਼ ਕਰ ਵਾਰਡ ਨੰਬਰ 20,21,22,23 ਦੇ ਨਿਵਾਸੀਆਂ ਦੇ ਜੀਵਨ ਨੂੰ ਸੁਖਾਵਾਂ ਬਨਾਉਣ ਅਤੇ ਨਰਕ ਚੋਂ ਕੱਢਣ ਲਈ ਕਾਂਗਰਸੀ ਆਗੂ ਸਮਾਜ ਸੇਵੀ ਸੰਦੀਪ ਪਰੂਥੀ ਪ੍ਰਧਾਨ ਸੇਵਕ ਸਭਾ ਵੱਲੋਂ , ਸਰਕਾਰ/ ਅਧਿਕਾਰੀਆਂ ਨੂੰ ਵਿਸ਼ਾਲ ਮੰਗ ਪੱਤਰ ਭੇਜਣ ਲਈ ਹਸਤਾਖਰ ਮੁਹਿੰਮ ਅਰੰਭੀ ਗਈ ਹੈ। ਇਸ ਗੱਲ ਦਾ ਪ੍ਰਗਟਾਵਾ ਕਰਦਿਆਂ  ਸੰਦੀਪ ਪਰੂਥੀ ਨੇ ਕਿਹਾ ਕਿ ਉਪਰੋਕਤ  ਵਾਰਡਾਂ ਦੇ ਵੱਡੇ ਕੰਮ ਅਜੇ ਵੀ ਲਟਕ ਰਹੇ ਹਨ, ਜਿਨ੍ਹਾਂ ਦੀ ਇਸ ਰੋਡ ਤੇ ਰਹਿਣ ਵਾਲੇ ਨਿਵਾਸੀ ਅਤੇ ਦੁਕਾਨ ਦਾਰ ਲੰਬੇ ਸਮੇਂ ਤੋਂ ਮੰਗ ਕਰ ਰਹੇ ਹਨ , ਪਰ ਪ੍ਰਸ਼ਾਸਨ ਦੀ ਸਿਹਤ 'ਤੇ ਕੋਈ ਅਸਰ ਨਹੀਂ ਪੈ ਰਿਹਾ ਹੈ । ਉਨਾਂ ਦੱਸਿਆ ਕਿ ਮੁੱਖ ਸਮੱਸਿਆਵਾਂ ਵਿੱਚ ਸੜਕਾਂ ਦੇ ਵਿਚਕਾਰਲੇ ਖੰਭਿਆਂ ਨੂੰ ਹਟਾਉਣ ਅਤੇ ਟ੍ਰਾਂਸਫਾਰਮਰ ਨਾਲ ਜੁੜੀਆਂ ਖੁੱਲ੍ਹੀਆਂ ਤਾਰਾਂ ਨੂੰ ਜਾਲੀ ਨਾਲ ਢੱਕਣ ਦੀ ਮੰਗ , ਡੋਮਿਨੋਜ਼ ਪੁਆਇੰਟ 'ਤੇ ਇੱਕ ਚੌਕ ਬਣਾਉਣਾ ਅਤੇ ਇਸਦਾ ਨਾਮ ਸ਼ਹੀਦ ਭਗਤ ਸਿੰਘ ਚੌਕ ਰੱਖਣਾ , ਚੌਕ ਬਣਾਉਣ ਤੋਂ ਬਾਅਦ ਉੱਥੇ ਟ੍ਰੈਫਿਕ ਬੱਤੀਆਂ ਲਗਵਾਉਣਾ , ਸਿੰਘਪੁਰਾ ਚੌਕ ਤੋਂ ਨਗਲਾ ਰੋਡ ਦੇ ਕਰਾਸਿੰਗ 'ਤੇ ਹਾਦਸਿਆਂ ਤੋਂ ਬਚਣ ਲਈ ਬੱਤੀਆਂ ਲਗਵਾਉਣਾ , ਬਾਜ਼ਾਰ ਵਿੱਚ ਪਬਲਿਕ ਵਾਸ਼ਰੂਮ ਬਣਾਉਣਾ ,  ਬਾਜ਼ਾਰਾਂ ਵਿੱਚ ਬਜ਼ੁਰਗਾਂ ਦੇ ਬੈਠਣ ਲਈ ਬੈਂਚ ਲਗਾਉਣਾ ,  ਵਾਰਡਾਂ ਵਿੱਚ ਇੱਕ ਕਮਿਊਨਿਟੀ ਸੈਂਟਰ ਬਣਾਉਣਾ , ਵੀਆਈਪੀ ਰੋਡ 'ਤੇ ਵੱਡੇ ਛਾਂਦਾਰ ਰੁੱਖ ਲਗਾਉਣਾ , ਵੀਆਈਪੀ ਰੋਡ 'ਤੇ ਬਣੇ ਡਿਵਾਈਡਰ ਦੇ ਸੁੰਦਰੀਕਰਨ ਲਈ ਕੰਮ ਕਰਵਾਉਣਾ, ਚੋਰੀ ਦੀਆਂ  ਵਧਦੀਆਂ ਘਟਨਾਵਾਂ ਨੂੰ ਰੋਕਣ ਲਈ  ਪੁਲਿਸ ਗਸ਼ਤ ਲਗਵਾਉਣਾ,  ਸੀਸੀਟੀਵੀ ਕੈਮਰੇ ਲਗਾਉਣਾ ,  ਸੜਕਾਂ ਦੀ  ਸਫਾਈ  ਰਾਤ ਵੇਲੇ ਕਰਵਾਉਣਾ , ਬਾਜ਼ਾਰ ਵਿੱਚ ਨਗਰ ਕੌਂਸਲ ਦੇ ਡਸਟਬਿਨ ਲਗਾਉਣਾ ,  ਸੇਵਾਮੁਕਤ ਬਜ਼ੁਰਗਾਂ ਨੂੰ ਦਰਪੇਸ਼ ਸਮੱਸਿਆ ਦੇ ਮੱਦੇਨਜ਼ਰ  ਵਾਰਡ ਵਿੱਚ ਡਾਕ ਬਕਸ ਰਖਵਾਉਣਾ,  ਸਰਕਾਰੀ ਸਹੂਲਤਾਂ ਦਾ ਲਾਭ  ਲਈ ਸਹੂਲਤ ਕੇਂਦਰ ਬਣਵਾਉਣਾ ਆਦਿ ਸ਼ਾਮਲ ਹਨ , ਲਈ ਇਹ ਹਜਾਰਾਂ ਦਸਤਖਤਾਂ ਵਾਲਾ ਵਿਸ਼ਾਲ ਮੰਗ ਪੱਤਰ  (ਸਾਰੇ ਨਿਵਾਸੀਆਂ ਦੇ ਹਸਤਾਖਰਾਂ ਸਮੇਤ)  ਤਿਆਰ ਕੀਤਾ ਜਾ ਰਿਹਾ ਹੈ ਜਿਸਨੂੰ ਕਾਰਜ ਸਾਧਕ ਅਫਸਰ ਜ਼ੀਰਕਪੁਰ , ਐਸਡੀਐਮ ਡੇਰਾਬੱਸੀ , ਡੀਸੀ ਮੋਹਾਲੀ , ਡਾਇਰੈਕਟਰ ਸਥਾਨਕ ਸਰਕਾਰ, ਮੰਤਰੀ ਸਥਾਨਕ ਸਰਕਾਰ  ਪੰਜਾਬ , ਮੁੱਖ ਮੰਤਰੀ ਪੰਜਾਬ ਸਰਕਾਰ ਇੱਥੋਂ ਤਕ ਕਿ ਮਾਨਯੋਗ ਚੀਫ ਜਸਟਿਸ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੂੰ ਭੇਜਿਆ ਜਾਵੇਗਾ । ਉਨਾ ਦੱਸਿਆ ਕਿ ਇਸ ਮੁਹਿੰਮ ਲਈ ਟੀਮਾਂ  ਘਰ-ਘਰ ਜਾ ਰਹੀਆਂ ਹਨ । ਮੰਗ ਪੱਤਰ ਦੇਣ ਦੀ ਮਿਤੀ 13 ਜੁਲਾਈ ਸੋਮਵਾਰ ਤੈਅ ਕੀਤੀ ਗਈ  ਹੈ। ਪਰੂਥੀ ਨੇ ਕਿਹਾ ਕਿ ਇਸ ਮੁਹਿੰਮ ਦਾ ਮੁੱਖ ਮੰਤਵ ਵੀ ਆਈ ਪੀ ਰੋਡ ਨੂੰ ਅਸਲ ਵਿੱਚ ਵੀ ਆਈ ਪੀ ਰੋਡ ਬਣਾਉਣਾ ਹੈ।
Get In Touch

Kuti Road Near SR Flex Malerkotla

+91 9115136300

Recenttimes1@gmail.com

Follow Us

© Recent Time. All Rights Reserved. Design by BB TECH