Breaking News
ਮੈਡੀਕਲ ਪ੍ਰੈਕਟੀਸਨਰਜ ਐਸੋਸੀਏਸ਼ਨ ਬਲਾਕ ਮਲੇਰ ਕੋਟਲਾ ਵਲੋਂ ਖੂਨ ਦਾਨ ਕੈਂਪ 19 ਸਤੰਬਰ ਨੂੰ
Local News

ਮੈਡੀਕਲ ਪ੍ਰੈਕਟੀਸਨਰਜ ਐਸੋਸੀਏਸ਼ਨ ਬਲਾਕ ਮਲੇਰ ਕੋਟਲਾ ਵਲੋਂ ਖੂਨ ਦਾਨ ਕੈਂਪ 19 ਸਤੰਬਰ ਨੂੰ

16 Sep 2026
ਮੈਡੀਕਲ ਪ੍ਰੈਕਟੀਸ਼ਨਰਜ ਐਸੋ ਪੰਜਾਬ ਰਜਿ 295 ਬਲਾਕ ਮਲੇਰ ਕੋਟਲਾ ਦੀ ਮੀਟਿੰਗ ਡਾਕਟਰ ਅਰਸ਼ਦ ਕਲੀਨਿਕ ਸੱਟਾ ਚੌਕ ਮਲੇਰ ਕੋਟਲਾ ਵਿਖੇ ਹੋਈ ਜਿਸ ਵਿੱਚ ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਡਾਕਟਰ ਬਲਜਿੰਦਰ ਸਿੰਘ ਚੱਕ ਨੇ  ਦੱਸਿਆ ਕਿ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੂਜਾ ਖੂਨ ਦਾਨ ਕੈਂਪ ਅਤੇ ਫਰੀ ਮੈਡੀਕਲ ਚੈੱਕ ਅਪ ਕੈਂਪ ਮੈਸ ਪਰੋ ਲਾਈਫ  ਬਲੱਡ ਬੈਂਕ ਅਤੇ ਹਸਪਤਾਲ ਪਿੰਡ ਗਿੱਲ ਲੁਧਿਆਣਾ ਦੇ ਸਹਿਯੋਗ ਨਾਲ ਸੰਤ ਮਾਤਾ ਜੈ ਕੌਰ ਜੀ  (ਮਾਤਾ ਰਾਧਾ ਬਾਈ) ਜੀ ਦੀ ਸਲਾਨਾ ਬਰਸੀ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਮਾਤਾ ਰਾਧਾ ਬਾਈ ਜੀ ਮਲੇਰਕੋਟਲਾ ਵਿਖੇ ਲਗਾਇਆ ਜਾ ਰਿਹਾ ਹੈ। ਇਸ ਕੈਂਪ ਦੇ ਵਿਚ ਲੁਧਿਆਣਾ ਦੇ ਮਸਹੂਰ ਪਰੋ ਲਾਈਫ ਹਸਪਤਾਲ ਦੇ ਡਾਕਟਰ ਬਿਮਾਰੀਆਂ ਦਾ ਚੈੱਕ ਅਪ ਕਰਨਗੇ ਅਤੇ ਫਰੀ ਦਵਾਈਆਂ ਦਿੱਤੀਆਂ ਜਾਣਗੀਆ। ਹੋਰਨਾਂ ਤੋਂ ਇਲਾਵਾ ਇਸ ਮੀਟਿੰਗ ਵਿੱਚ ਬਲਾਕ ਪ੍ਰਧਾਨ ਡਾਕਟਰ ਅਵਤਾਰ ਸਿੰਘ ਜ਼ਿਲ੍ਹਾ ਕਮੇਟੀ ਮੈਂਬਰ ਡਾਕਟਰ ਮੁਹੰਮਦ ਉਸਮਾਨ ਬਲਾਕ ਖਜਾਨਚੀ ਡਾਕਟਰ ਮੁਹੰਮਦ ਅਰਸ਼ਦ ਬਲਾਕ ਸੈਕਟਰੀ ਡਾਕਟਰ ਇਮਤਿਆਜ ਸੰਨਿਆਸੀ ਡਾਕਟਰ ਆਮੀਨ ਡਾਕਟਰ ਅਮਨਦੀਪ ਸਿੰਘ ਨੱਥੋਹੇੜੀ ਡਾਕਟਰ ਅਮਜਦ ਡਾਕਟਰ ਮੁਹੰਮਦ ਸਕੀਲ ਡਾਕਟਰ ਅਸਵਿੰਦਰ ਜੈਨ ਡਾਕਟਰ ਜੱਗਾ ਸਿੰਘ ਮਦੇਵੀ ਅਤੇ ਡਾਕਟਰ ਮਨੋਹਰ ਸਿੰਘ ਕੁੱਪ ਆਦਿ। ਹਾਜਰ ਸਨ।
Get In Touch

Kuti Road Near SR Flex Malerkotla

+91 9115136300

Recenttimes1@gmail.com

Follow Us

© Recent Time. All Rights Reserved. Design by BB TECH