ਮੁਜ਼ੱਮਿਲ ਅਲੀ ਖਾਨ ਨੇ ਖੂਨਦਾਨ ਕੈਂਪ ਵਿੱਚ ਬਤੌਰ ਮੁੱਖ ਅਧਿਆਪਕ ਸ਼ਿਰਕਤ ਕੀਤੀ
Local News

ਮੁਜ਼ੱਮਿਲ ਅਲੀ ਖਾਨ ਨੇ ਖੂਨਦਾਨ ਕੈਂਪ ਵਿੱਚ ਬਤੌਰ ਮੁੱਖ ਅਧਿਆਪਕ ਸ਼ਿਰਕਤ ਕੀਤੀ

04 Oct 2026
ਮਾਲੇਰਕੋਟਲਾ 4 ਅਕਤੂਬਰ (ਰੀਸੈਂਟ ਟਾਈਮਜ ) ਕਫੀਲ ਪ੍ਰਧਾਨ ਦੁਆਰਾ ਲਾਏ ਇੱਕ ਖੂਨਦਾਨ ਕੈਂਪ ਵਿੱਚ ਕਾਂਗਰਸ ਦੇ ਸੀਨੀਅਰ ਆਗੂ ਅਤੇ ਮਲੇਰਕੋਟਲਾ ਤੋਂ ਪਾਰਟੀ ਟਿਕਟ ਦੇ ਸੰਭਾਵੀ ਉਮੀਦਵਾਰ ਮੁਜ਼ੱਮਿਲ ਅਲੀ ਖਾਨ ਨੇ ਬਤੌਰ ਮੁੱਖ ਮਹਿਮਾਨ ਸਿਰਕਰ ਕੀਤੀ। ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਮੁਜੱਮਲ ਅਲੀ ਖਾਨ ਨੇ ਕਿਹਾ ਕਿ ਖੂਨਦਾਨ ਇੱਕ ਬਹੁਤ ਵੱਡਾ ਦਾਨ ਹੈ ਜਿਸ ਨਾਲ ਕਿਸੇ ਵਿਅਕਤੀ ਦੀ ਜਾਨ ਬਚਾਈ ਜਾ ਸਕਦੀ ਹੈ। ਉਹਨਾਂ ਕਿਹਾ ਕਿ ਖੂਨ ਦੇਣ ਦੇ ਨਾਲ ਜਿੱਥੇ ਦੂਜੇ ਵਿਅਕਤੀ ਦੀ ਜਾਨ ਬਚਾਈ ਜਾ ਸਕਦੀ ਹੈ ਉੱਥੇ ਹੀ ਖੂਨ ਦੇਣ ਵਾਲੇ ਵਿਅਕਤੀ ਦੀ ਆਪਣੀ ਸਿਹਤ ਲਈ ਇਹ ਬਹੁਤ ਚੰਗਾ ਹੁੰਦਾ ਹੈ, ਉਹਨਾਂ ਕਫੀਲ ਪ੍ਰਧਾਨ ਦੁਆਰਾ ਕਰਵਾਏ ਇਸ ਉਪਰਾਲੇ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਕਫੀਲ ਪ੍ਰਧਾਨ ਦੁਆਰਾ ਕੀਤੇ ਗਏ ਉਪਰਾਲੇ ਜਿੱਥੇ ਨੌਜਵਾਨਾਂ ਨੂੰ ਹੋਰ ਕੁਰੀਤੀਆਂ ਤੋਂ ਬਚਾਉਂਦੇ ਹਨ ਉਥੇ ਹੀ ਅਜਿਹੇ ਕੰਮ ਕਰਕੇ ਸਮਾਜ ਸੇਵਾ ਦਾ ਅਤੇ ਸਮਾਜ ਦੇ ਲੋੜਵੰਦ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਦਿੰਦੇ ਹਨ। ਇਸ ਮੌਕੇ ਵੱਡੀ ਗਿਣਤੀ ਵਿੱਚ ਨੌਜਵਾਨਾਂ ਤੋ ਇਲਾਵਾ ਵਿਸ਼ੇਸ਼ ਤੌਰ ਤੇ ਐਡਵੋਕੇਟ ਮੁਹੰਮਦ ਜਮੀਲ ਅਤੇ ਆਮਿਰ ਸੁਹੇਲ ਪ੍ਰਮੁੱਖ ਰੂਪ ਵਿੱਚ ਹਾਜ਼ਰ ਰਹੇ ।
Get In Touch

Kuti Road Near SR Flex Malerkotla

+91 9115136300

Recenttimes1@gmail.com

Follow Us

© Recent Time. All Rights Reserved. Design by BB TECH